-
2 ਇਤਿਹਾਸ 36:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਉਸ ਨੇ ਕਸਦੀਆਂ ਦੇ ਰਾਜੇ ਨੂੰ ਉਨ੍ਹਾਂ ਵਿਰੁੱਧ ਲਿਆਂਦਾ+ ਜਿਸ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਵਿਚ+ ਉਨ੍ਹਾਂ ਦੇ ਮੁੰਡਿਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ;+ ਉਸ ਨੇ ਗੱਭਰੂ ਜਾਂ ਕੁਆਰੀ, ਬੁੱਢੇ ਜਾਂ ਬੀਮਾਰ ʼਤੇ ਕੋਈ ਤਰਸ ਨਾ ਖਾਧਾ।+ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਹੱਥ ਵਿਚ ਦੇ ਦਿੱਤਾ।+ 18 ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਵੱਡੀਆਂ-ਛੋਟੀਆਂ ਸਾਰੀਆਂ ਚੀਜ਼ਾਂ, ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਤੇ ਉਸ ਦੇ ਹਾਕਮਾਂ ਦੇ ਖ਼ਜ਼ਾਨੇ, ਹਾਂ, ਉਹ ਸਭ ਕੁਝ ਬਾਬਲ ਲੈ ਆਇਆ।+
-
-
ਜ਼ਬੂਰ 74:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨ ਨੂੰ ਅੱਗ ਲਾ ਦਿੱਤੀ।+
ਉਨ੍ਹਾਂ ਨੇ ਤੇਰੇ ਨਾਂ ਤੋਂ ਜਾਣੇ ਜਾਂਦੇ ਡੇਰੇ ਨੂੰ ਭ੍ਰਿਸ਼ਟ ਕੀਤਾ ਅਤੇ ਇਸ ਨੂੰ ਢਾਹ ਦਿੱਤਾ।
-
-
ਯਿਰਮਿਯਾਹ 52:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ।+ ਨਾਲੇ ਉਸ ਨੇ ਸਾਰੇ ਵੱਡੇ ਘਰਾਂ ਨੂੰ ਵੀ ਸਾੜ ਸੁੱਟਿਆ।
-