24 ਕਿਸ ਨੇ ਯਾਕੂਬ ਨੂੰ ਲੁੱਟਣ ਲਈ ਦੇ ਦਿੱਤਾ
ਅਤੇ ਇਜ਼ਰਾਈਲ ਨੂੰ ਲੁਟੇਰਿਆਂ ਦੇ ਹੱਥ ਵਿਚ ਦੇ ਦਿੱਤਾ?
ਕੀ ਯਹੋਵਾਹ ਨੇ ਨਹੀਂ ਜਿਸ ਦੇ ਖ਼ਿਲਾਫ਼ ਅਸੀਂ ਪਾਪ ਕੀਤਾ?
ਉਨ੍ਹਾਂ ਨੇ ਉਸ ਦੇ ਰਾਹਾਂ ʼਤੇ ਚੱਲਣ ਤੋਂ ਇਨਕਾਰ ਕੀਤਾ
ਅਤੇ ਉਨ੍ਹਾਂ ਨੇ ਉਸ ਦੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ।+
25 ਇਸ ਲਈ ਉਹ ਉਸ ਉੱਤੇ ਕ੍ਰੋਧ ਦੀ ਅੱਗ ਵਰ੍ਹਾਉਂਦਾ ਰਿਹਾ,
ਹਾਂ, ਆਪਣੇ ਗੁੱਸੇ ਦੀ ਅੱਗ ਤੇ ਯੁੱਧ ਦਾ ਕਹਿਰ।+
ਇਸ ਨੇ ਉਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ, ਫਿਰ ਵੀ ਉਸ ਨੇ ਧਿਆਨ ਨਹੀਂ ਦਿੱਤਾ।+
ਉਹ ਇਸ ਨਾਲ ਜਲ਼ ਗਿਆ, ਪਰ ਉਹ ਫਿਰ ਵੀ ਨਹੀਂ ਸਮਝਿਆ।+