ਯਿਰਮਿਯਾਹ 14:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜਦ ਇਹ ਵਰਤ ਰੱਖਦੇ ਹਨ, ਤਾਂ ਮੈਂ ਇਨ੍ਹਾਂ ਦੀਆਂ ਫ਼ਰਿਆਦਾਂ ਨਹੀਂ ਸੁਣਦਾ+ ਅਤੇ ਜਦ ਇਹ ਹੋਮ-ਬਲ਼ੀਆਂ ਅਤੇ ਅਨਾਜ ਦੇ ਚੜ੍ਹਾਵੇ ਚੜ੍ਹਾਉਂਦੇ ਹਨ, ਤਾਂ ਮੈਨੂੰ ਇਨ੍ਹਾਂ ਦੇ ਚੜ੍ਹਾਵਿਆਂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।+ ਮੈਂ ਇਨ੍ਹਾਂ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਖ਼ਤਮ ਕਰ ਦਿਆਂਗਾ।”+ ਯਿਰਮਿਯਾਹ 15:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੇ ਉਹ ਤੈਨੂੰ ਕਹਿਣ, ‘ਅਸੀਂ ਕਿੱਥੇ ਜਾਈਏ?’ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਤੁਹਾਡੇ ਵਿੱਚੋਂ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ! ਕੁਝ ਜਣੇ ਤਲਵਾਰ ਨਾਲ ਮਰਨਗੇ!+ ਕੁਝ ਜਣੇ ਕਾਲ਼ ਨਾਲ ਮਰਨਗੇ! ਅਤੇ ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ!”’+ ਯਿਰਮਿਯਾਹ 21:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਿਹੜੇ ਇਸ ਸ਼ਹਿਰ ਵਿਚ ਰਹਿਣਗੇ, ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰਨਗੇ, ਪਰ ਜਿਹੜਾ ਵੀ ਬਾਹਰ ਜਾ ਕੇ ਖ਼ੁਦ ਨੂੰ ਕਸਦੀਆਂ ਦੇ ਹਵਾਲੇ ਕਰੇਗਾ ਜਿਨ੍ਹਾਂ ਨੇ ਤੁਹਾਡੀ ਘੇਰਾਬੰਦੀ ਕੀਤੀ ਹੋਈ ਹੈ, ਉਹ ਜੀਉਂਦਾ ਰਹੇਗਾ ਅਤੇ ਉਸ ਦੀ ਜਾਨ ਸਲਾਮਤ ਰਹੇਗੀ।”’*+
12 ਜਦ ਇਹ ਵਰਤ ਰੱਖਦੇ ਹਨ, ਤਾਂ ਮੈਂ ਇਨ੍ਹਾਂ ਦੀਆਂ ਫ਼ਰਿਆਦਾਂ ਨਹੀਂ ਸੁਣਦਾ+ ਅਤੇ ਜਦ ਇਹ ਹੋਮ-ਬਲ਼ੀਆਂ ਅਤੇ ਅਨਾਜ ਦੇ ਚੜ੍ਹਾਵੇ ਚੜ੍ਹਾਉਂਦੇ ਹਨ, ਤਾਂ ਮੈਨੂੰ ਇਨ੍ਹਾਂ ਦੇ ਚੜ੍ਹਾਵਿਆਂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।+ ਮੈਂ ਇਨ੍ਹਾਂ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਖ਼ਤਮ ਕਰ ਦਿਆਂਗਾ।”+
2 ਜੇ ਉਹ ਤੈਨੂੰ ਕਹਿਣ, ‘ਅਸੀਂ ਕਿੱਥੇ ਜਾਈਏ?’ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਤੁਹਾਡੇ ਵਿੱਚੋਂ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ! ਕੁਝ ਜਣੇ ਤਲਵਾਰ ਨਾਲ ਮਰਨਗੇ!+ ਕੁਝ ਜਣੇ ਕਾਲ਼ ਨਾਲ ਮਰਨਗੇ! ਅਤੇ ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ!”’+
9 ਜਿਹੜੇ ਇਸ ਸ਼ਹਿਰ ਵਿਚ ਰਹਿਣਗੇ, ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰਨਗੇ, ਪਰ ਜਿਹੜਾ ਵੀ ਬਾਹਰ ਜਾ ਕੇ ਖ਼ੁਦ ਨੂੰ ਕਸਦੀਆਂ ਦੇ ਹਵਾਲੇ ਕਰੇਗਾ ਜਿਨ੍ਹਾਂ ਨੇ ਤੁਹਾਡੀ ਘੇਰਾਬੰਦੀ ਕੀਤੀ ਹੋਈ ਹੈ, ਉਹ ਜੀਉਂਦਾ ਰਹੇਗਾ ਅਤੇ ਉਸ ਦੀ ਜਾਨ ਸਲਾਮਤ ਰਹੇਗੀ।”’*+