-
ਗਿਣਤੀ 16:39, 40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਇਸ ਲਈ ਪੁਜਾਰੀ ਅਲਆਜ਼ਾਰ ਨੇ ਅੱਗ ਵਿਚ ਭਸਮ ਹੋਏ ਆਦਮੀਆਂ ਦੇ ਤਾਂਬੇ ਦੇ ਕੜਛਿਆਂ ਨੂੰ ਕੁੱਟ ਕੇ ਵੇਦੀ ਨੂੰ ਮੜ੍ਹਨ ਲਈ ਪੱਤਰੇ ਬਣਾਏ, 40 ਠੀਕ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਉਸ ਨੂੰ ਹੁਕਮ ਦਿੱਤਾ ਸੀ। ਇਹ ਇਜ਼ਰਾਈਲੀਆਂ ਲਈ ਇਕ ਚੇਤਾਵਨੀ ਸੀ ਕਿ ਹਾਰੂਨ ਦੀ ਔਲਾਦ ਤੋਂ ਇਲਾਵਾ ਕਿਸੇ ਵੀ ਇਨਸਾਨ ਨੂੰ ਯਹੋਵਾਹ ਸਾਮ੍ਹਣੇ ਧੂਪ ਧੁਖਾਉਣ ਦਾ ਅਧਿਕਾਰ ਨਹੀਂ ਹੈ+ ਅਤੇ ਕੋਈ ਵੀ ਕੋਰਹ ਅਤੇ ਉਸ ਦੇ ਸਾਥੀਆਂ ਦੀ ਪੈੜ ਉੱਤੇ ਨਾ ਤੁਰੇ।+
-
-
ਹਿਜ਼ਕੀਏਲ 44:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “‘ਜਦੋਂ ਇਜ਼ਰਾਈਲੀ ਮੇਰੇ ਤੋਂ ਦੂਰ ਹੋ ਗਏ ਸਨ, ਉਦੋਂ ਲੇਵੀ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਸਾਦੋਕ ਦੇ ਪੁੱਤਰਾਂ+ ਨੇ ਮੇਰੇ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਸੰਭਾਲੀਆਂ ਸਨ।+ ਉਹ ਮੇਰੇ ਹਜ਼ੂਰ ਆ ਕੇ ਮੇਰੀ ਸੇਵਾ ਕਰਨਗੇ ਅਤੇ ਮੇਰੇ ਸਾਮ੍ਹਣੇ ਖੜ੍ਹ ਕੇ ਮੈਨੂੰ ਚਰਬੀ ਅਤੇ ਖ਼ੂਨ ਚੜ੍ਹਾਉਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 16 ‘ਉਹੀ ਮੇਰੇ ਪਵਿੱਤਰ ਸਥਾਨ ਅੰਦਰ ਵੜਨਗੇ ਅਤੇ ਮੇਰੇ ਮੇਜ਼* ਕੋਲ ਆ ਕੇ ਮੇਰੀ ਸੇਵਾ ਕਰਨਗੇ+ ਅਤੇ ਮੇਰੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।+
-