-
ਲੇਵੀਆਂ 8:18-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਫਿਰ ਉਸ ਨੇ ਹੋਮ-ਬਲ਼ੀ ਲਈ ਭੇਡੂ ਅੱਗੇ ਲਿਆਂਦਾ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 19 ਮੂਸਾ ਨੇ ਭੇਡੂ ਨੂੰ ਵੱਢਿਆ ਅਤੇ ਇਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ। 20 ਮੂਸਾ ਨੇ ਭੇਡੂ ਦੇ ਟੋਟੇ-ਟੋਟੇ ਕੀਤੇ ਅਤੇ ਉਸ ਦਾ ਸਿਰ, ਉਸ ਦੇ ਟੋਟੇ ਅਤੇ ਚਰਬੀ* ਅੱਗ ਵਿਚ ਸਾੜੀ ਤਾਂਕਿ ਬਲ਼ੀ ਦਾ ਧੂੰਆਂ ਉੱਠੇ। 21 ਫਿਰ ਉਸ ਨੇ ਭੇਡੂ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਤੀਆਂ ਅਤੇ ਪੂਰੇ ਭੇਡੂ ਨੂੰ ਵੇਦੀ ʼਤੇ ਸਾੜ ਦਿੱਤਾ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਹੋਮ-ਬਲ਼ੀ ਸੀ ਜਿਸ ਦੀ ਖ਼ੁਸ਼ਬੂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਗਈ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
-
-
ਹਿਜ਼ਕੀਏਲ 45:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪੁਜਾਰੀ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਮੰਦਰ ਦੀ ਚੁਗਾਠ,+ ਵੇਦੀ ਦੇ ਵੱਡੇ ਹਿੱਸੇ ਦੇ ਚਾਰੇ ਕੋਨਿਆਂ ਅਤੇ ਅੰਦਰਲੇ ਵਿਹੜੇ ਦੇ ਦਰਵਾਜ਼ੇ ਦੀ ਚੁਗਾਠ ʼਤੇ ਲਾਵੇਗਾ।
-