28 ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ।+ ਜਦ ਉਨ੍ਹਾਂ ਨੇ ਸਾਰੀਆਂ ਉੱਚੀਆਂ ਪਹਾੜੀਆਂ ਅਤੇ ਹਰੇ-ਭਰੇ ਦਰਖ਼ਤਾਂ ਨੂੰ ਦੇਖਿਆ,+ ਤਾਂ ਉਹ ਬਲ਼ੀਆਂ ਅਤੇ ਘਿਣਾਉਣੇ ਚੜ੍ਹਾਵੇ ਚੜ੍ਹਾਉਣ ਲੱਗ ਪਏ। ਉਨ੍ਹਾਂ ਨੇ ਉੱਥੇ ਆਪਣੀਆਂ ਖ਼ੁਸ਼ਬੂਦਾਰ ਭੇਟਾਂ ਚੜ੍ਹਾਈਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ।