-
2 ਰਾਜਿਆਂ 24:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਉਹ ਸਾਰੇ ਯਰੂਸ਼ਲਮ ਨੂੰ, ਸਾਰੇ ਹਾਕਮਾਂ,*+ ਸਾਰੇ ਤਾਕਤਵਰ ਯੋਧਿਆਂ ਅਤੇ ਹਰੇਕ ਕਾਰੀਗਰ ਅਤੇ ਲੁਹਾਰ* ਨੂੰ ਗ਼ੁਲਾਮ ਬਣਾ ਕੇ ਲੈ ਗਿਆ,+ ਹਾਂ, ਉਹ 10,000 ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਿਆ। ਦੇਸ਼ ਦੇ ਸਭ ਤੋਂ ਗ਼ਰੀਬ ਲੋਕਾਂ ਤੋਂ ਛੁੱਟ ਕਿਸੇ ਨੂੰ ਨਹੀਂ ਛੱਡਿਆ ਗਿਆ।+ 15 ਉਹ ਯਹੋਯਾਕੀਨ+ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ;+ ਨਾਲੇ ਉਹ ਰਾਜੇ ਦੀ ਮਾਤਾ, ਰਾਜੇ ਦੀਆਂ ਪਤਨੀਆਂ, ਉਸ ਦੇ ਦਰਬਾਰੀਆਂ ਅਤੇ ਦੇਸ਼ ਦੇ ਮੋਹਰੀ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ।
-
-
ਯਿਰਮਿਯਾਹ 24:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਯਹੂਦਾਹ ਦੇ ਉਹ ਲੋਕ ਮੇਰੇ ਲਈ ਇਨ੍ਹਾਂ ਵਧੀਆ ਅੰਜੀਰਾਂ ਵਰਗੇ ਹੋਣਗੇ ਜਿਨ੍ਹਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੇ ਦੇਸ਼ ਗ਼ੁਲਾਮੀ ਵਿਚ ਭੇਜਿਆ ਹੈ। ਮੈਂ ਉਨ੍ਹਾਂ ਉੱਤੇ ਮਿਹਰ ਕਰਾਂਗਾ।
-