-
ਯਿਰਮਿਯਾਹ 28:1-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਉਸੇ ਸਾਲ ਯਾਨੀ ਯਹੂਦਾਹ ਦੇ ਰਾਜੇ ਸਿਦਕੀਯਾਹ+ ਦੇ ਰਾਜ ਦੇ ਸ਼ੁਰੂ ਵਿਚ, ਚੌਥੇ ਸਾਲ ਦੇ ਪੰਜਵੇਂ ਮਹੀਨੇ ਵਿਚ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਜੋ ਗਿਬਓਨ ਤੋਂ ਸੀ,+ ਨੇ ਯਹੋਵਾਹ ਦੇ ਘਰ ਵਿਚ ਪੁਜਾਰੀਆਂ ਅਤੇ ਸਾਰੇ ਲੋਕਾਂ ਸਾਮ੍ਹਣੇ ਮੈਨੂੰ ਕਿਹਾ: 2 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਬਾਬਲ ਦੇ ਰਾਜੇ ਦਾ ਜੂਲਾ ਭੰਨ ਸੁੱਟਾਂਗਾ।+ 3 ਦੋ ਸਾਲਾਂ ਦੇ ਅੰਦਰ-ਅੰਦਰ ਮੈਂ ਯਹੋਵਾਹ ਦੇ ਘਰ ਦੇ ਸਾਰੇ ਭਾਂਡੇ ਵਾਪਸ ਇਸ ਜਗ੍ਹਾ ਲੈ ਆਵਾਂਗਾ ਜੋ ਬਾਬਲ ਦਾ ਰਾਜਾ ਨਬੂਕਦਨੱਸਰ ਇੱਥੋਂ ਬਾਬਲ ਲੈ ਗਿਆ ਸੀ।’”+ 4 “ਯਹੋਵਾਹ ਕਹਿੰਦਾ ਹੈ, ‘ਮੈਂ ਯਹੋਯਾਕੀਮ+ ਦੇ ਪੁੱਤਰ, ਯਹੂਦਾਹ ਦੇ ਰਾਜੇ ਯਕਾਨਯਾਹ+ ਨੂੰ ਅਤੇ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਇਸ ਜਗ੍ਹਾ ਲੈ ਆਵਾਂਗਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ ਹੈ+ ਕਿਉਂਕਿ ਮੈਂ ਬਾਬਲ ਦੇ ਰਾਜੇ ਦਾ ਜੂਲਾ ਭੰਨ ਸੁੱਟਾਂਗਾ।’”
-