-
1 ਰਾਜਿਆਂ 9:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਤਾਂ ਮੈਂ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚੋਂ ਮਿਟਾ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ+ ਅਤੇ ਸਾਰੀਆਂ ਕੌਮਾਂ ਇਜ਼ਰਾਈਲ ਨਾਲ ਘਿਰਣਾ ਕਰਨਗੀਆਂ* ਅਤੇ ਉਸ ਦਾ ਮਜ਼ਾਕ ਉਡਾਉਣਗੀਆਂ।+ 8 ਅਤੇ ਇਹ ਭਵਨ ਢਹਿ-ਢੇਰੀ ਹੋ ਜਾਵੇਗਾ।+ ਇਸ ਕੋਲੋਂ ਲੰਘਣ ਵਾਲਾ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ ਅਤੇ ਸੀਟੀ ਵਜਾ ਕੇ ਕਹੇਗਾ, ‘ਯਹੋਵਾਹ ਨੇ ਇਸ ਦੇਸ਼ ਅਤੇ ਇਸ ਭਵਨ ਨਾਲ ਇਸ ਤਰ੍ਹਾਂ ਕਿਉਂ ਕੀਤਾ?’+ 9 ਫਿਰ ਉਹ ਕਹਿਣਗੇ, ‘ਇਸ ਤਰ੍ਹਾਂ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਅਤੇ ਉਨ੍ਹਾਂ ਨੇ ਹੋਰ ਦੇਵਤਿਆਂ ਨੂੰ ਅਪਣਾ ਲਿਆ, ਉਨ੍ਹਾਂ ਅੱਗੇ ਮੱਥਾ ਟੇਕਿਆ ਤੇ ਉਨ੍ਹਾਂ ਦੀ ਭਗਤੀ ਕੀਤੀ। ਇਸੇ ਕਰਕੇ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬਿਪਤਾ ਲਿਆਇਆ।’”+
-
-
ਜ਼ਬੂਰ 79:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਸਾਡੇ ਗੁਆਂਢੀ ਸਾਨੂੰ ਤੁੱਛ ਸਮਝਦੇ ਹਨ;+
ਸਾਡੇ ਆਲੇ-ਦੁਆਲੇ ਰਹਿਣ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਠੱਠੇ ਕਰਦੇ ਹਨ।
-