-
2 ਰਾਜਿਆਂ 10:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਪਰ ਯੇਹੂ ਨੇ ਬੈਤੇਲ ਅਤੇ ਦਾਨ ਵਿੱਚੋਂ ਸੋਨੇ ਦੇ ਵੱਛੇ ਨਹੀਂ ਹਟਾਏ। ਇਸ ਤਰ੍ਹਾਂ ਉਸ ਨੇ ਉਨ੍ਹਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ 30 ਯਹੋਵਾਹ ਨੇ ਯੇਹੂ ਨੂੰ ਕਿਹਾ: “ਤੂੰ ਚੰਗੇ ਕੰਮ ਕੀਤੇ ਹਨ ਅਤੇ ਮੈਂ ਆਪਣੇ ਦਿਲ ਵਿਚ ਅਹਾਬ ਦੇ ਘਰਾਣੇ ਨਾਲ ਜੋ ਕਰਨ ਬਾਰੇ ਸੋਚਿਆ ਸੀ,+ ਤੂੰ ਉਹ ਸਭ ਕਰ ਕੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ। ਇਸ ਲਈ ਤੇਰੇ ਪੁੱਤਰਾਂ ਦੀਆਂ ਚਾਰ ਪੀੜ੍ਹੀਆਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣਗੀਆਂ।”+ 31 ਪਰ ਯੇਹੂ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਅਨੁਸਾਰ ਪੂਰੇ ਦਿਲ ਨਾਲ ਚੱਲਣ ਦਾ ਧਿਆਨ ਨਹੀਂ ਰੱਖਿਆ।+ ਉਸ ਨੇ ਉਨ੍ਹਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+
-