8 ‘ਇਸ ਲਈ ਮੇਰੀ ਉਡੀਕ ਕਰਦੇ ਰਹੋ,’+ ਯਹੋਵਾਹ ਕਹਿੰਦਾ ਹੈ,
‘ਉਸ ਦਿਨ ਤਕ ਜਦ ਮੈਂ ਮਾਲ ਲੁੱਟਣ ਲਈ ਆਵਾਂਗਾ
ਕਿਉਂਕਿ ਮੇਰਾ ਫ਼ੈਸਲਾ ਹੈ ਕਿ ਮੈਂ ਕੌਮਾਂ ਅਤੇ ਰਾਜਾਂ ਨੂੰ ਇਕੱਠਾ ਕਰਾਂ
ਤਾਂਕਿ ਮੈਂ ਉਨ੍ਹਾਂ ਉੱਤੇ ਆਪਣਾ ਸਾਰਾ ਕ੍ਰੋਧ, ਹਾਂ, ਆਪਣੇ ਗੁੱਸੇ ਦੀ ਅੱਗ ਵਰ੍ਹਾਵਾਂ;+
ਮੇਰੇ ਗੁੱਸੇ ਦੀ ਅੱਗ ਸਾਰੀ ਧਰਤੀ ਨੂੰ ਭਸਮ ਕਰ ਦੇਵੇਗੀ।+