31 ਕੀ ਤੂੰ ਕੀਮਾਹ ਤਾਰਾ-ਮੰਡਲ ਦੀਆਂ ਰੱਸੀਆਂ ਬੰਨ੍ਹ ਸਕਦਾ ਹੈਂ
ਜਾਂ ਕੇਸਿਲ ਤਾਰਾ-ਮੰਡਲ ਦੇ ਬੰਧਨ ਖੋਲ੍ਹ ਸਕਦਾ ਹੈਂ?+
32 ਕੀ ਤੂੰ ਕਿਸੇ ਤਾਰਾ-ਮੰਡਲ ਨੂੰ ਰੁੱਤ ਸਿਰ ਬਾਹਰ ਕੱਢ ਸਕਦਾ ਹੈਂ
ਜਾਂ ਅਸ਼ ਤਾਰਾ-ਮੰਡਲ ਨੂੰ ਇਸ ਦੇ ਪੁੱਤਰਾਂ ਸਣੇ ਰਾਹ ਦਿਖਾ ਸਕਦਾ ਹੈਂ?
33 ਕੀ ਤੂੰ ਆਕਾਸ਼ ਲਈ ਠਹਿਰਾਏ ਨਿਯਮਾਂ ਨੂੰ ਜਾਣਦਾ ਹੈਂ+
ਜਾਂ ਕੀ ਤੂੰ ਉਨ੍ਹਾਂ ਦਾ ਅਧਿਕਾਰ ਧਰਤੀ ਉੱਤੇ ਚਲਵਾ ਸਕਦਾ ਹੈਂ?