-
ਯਸਾਯਾਹ 14:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “ਹੇ ਫਲਿਸਤ, ਤੇਰੇ ਵਿੱਚੋਂ ਕੋਈ ਵੀ ਇਸ ਕਰਕੇ ਖ਼ੁਸ਼ੀਆਂ ਨਾ ਮਨਾਵੇ
ਕਿ ਤੈਨੂੰ ਮਾਰਨ ਵਾਲੇ ਦਾ ਡੰਡਾ ਭੰਨ ਦਿੱਤਾ ਗਿਆ ਹੈ।
-
-
ਹਿਜ਼ਕੀਏਲ 25:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਫਲਿਸਤੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ+ ਅਤੇ ਮੈਂ ਕਰੇਤੀਆਂ ਨੂੰ ਨਾਸ਼ ਕਰ ਦਿਆਂਗਾ+ ਅਤੇ ਸਮੁੰਦਰ ਦੇ ਕੰਢੇ ʼਤੇ ਵੱਸੇ ਬਾਕੀ ਲੋਕਾਂ ਨੂੰ ਮਾਰ ਸੁੱਟਾਂਗਾ।+ 17 ਮੈਂ ਕ੍ਰੋਧਵਾਨ ਹੋ ਕੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਅਤੇ ਉਨ੍ਹਾਂ ਤੋਂ ਪੂਰਾ ਬਦਲਾ ਲਵਾਂਗਾ। ਜਦੋਂ ਮੈਂ ਉਨ੍ਹਾਂ ਤੋਂ ਬਦਲਾ ਲਵਾਂਗਾ, ਤਾਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”
-
-
ਸਫ਼ਨਯਾਹ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਹਾਇ ਕਰੇਤੀਆਂ ਦੀ ਕੌਮ ਉੱਤੇ ਜੋ ਸਮੁੰਦਰ ਕੰਢੇ ਵੱਸਦੀ ਹੈ!+
ਯਹੋਵਾਹ ਨੇ ਤੇਰੇ ਵਿਰੁੱਧ ਫ਼ੈਸਲਾ ਸੁਣਾ ਦਿੱਤਾ ਹੈ।
ਹੇ ਕਨਾਨ, ਫਲਿਸਤੀਆਂ ਦੇ ਦੇਸ਼, ਮੈਂ ਤੈਨੂੰ ਮਿਟਾ ਦਿਆਂਗਾ
ਤਾਂਕਿ ਤੇਰੇ ਵਿਚ ਕੋਈ ਵੀ ਵਾਸੀ ਨਾ ਬਚੇ।
-