-
ਯਸਾਯਾਹ 44:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਕੋਈ ਵੀ ਮਨ ਵਿਚ ਸੋਚ-ਵਿਚਾਰ ਨਹੀਂ ਕਰਦਾ,
ਨਾ ਉਸ ਨੂੰ ਗਿਆਨ ਤੇ ਸਮਝ ਹੈ ਕਿ ਉਹ ਕਹੇ:
“ਅੱਧੀ ਲੱਕੜ ਨਾਲ ਮੈਂ ਅੱਗ ਬਾਲ਼ੀ,
ਇਸ ਦੇ ਅੰਗਿਆਰਿਆਂ ਉੱਤੇ ਮੈਂ ਰੋਟੀ ਪਕਾਈ ਤੇ ਮੀਟ ਭੁੰਨ ਕੇ ਖਾਧਾ।
ਤਾਂ ਫਿਰ, ਕੀ ਮੈਨੂੰ ਬਾਕੀ ਦੀ ਲੱਕੜ ਨਾਲ ਘਿਣਾਉਣੀ ਚੀਜ਼ ਬਣਾਉਣੀ ਚਾਹੀਦੀ?+
ਕੀ ਮੈਨੂੰ ਦਰਖ਼ਤ ਦੀ ਲੱਕੜ ਦੇ ਟੁਕੜੇ* ਨੂੰ ਪੂਜਣਾ ਚਾਹੀਦਾ?”
20 ਉਹ ਸੁਆਹ ਖਾਂਦਾ ਹੈ।
ਉਸ ਦੇ ਧੋਖੇਬਾਜ਼ ਦਿਲ ਨੇ ਉਸ ਨੂੰ ਗੁਮਰਾਹ ਕੀਤਾ ਹੈ।
ਉਹ ਖ਼ੁਦ ਨੂੰ ਬਚਾ ਨਹੀਂ ਸਕਦਾ, ਨਾ ਹੀ ਉਹ ਕਹਿੰਦਾ ਹੈ:
“ਮੇਰੇ ਸੱਜੇ ਹੱਥ ਵਿਚ ਤਾਂ ਝੂਠੀ ਚੀਜ਼ ਹੈ!”
-