-
ਮਰਕੁਸ 2:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ* ਦੀ ਟਾਕੀ ਨਹੀਂ ਲਾਉਂਦਾ। ਜੇ ਉਹ ਲਾਉਂਦਾ ਹੈ, ਤਾਂ ਨਵੇਂ ਕੱਪੜੇ ਦੇ ਜ਼ੋਰ ਨਾਲ ਪੁਰਾਣਾ ਕੱਪੜਾ ਹੋਰ ਵੀ ਫੱਟ ਜਾਵੇਗਾ।+ 22 ਨਾਲੇ ਕੋਈ ਵੀ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ ਵਿਚ ਨਹੀਂ ਪਾਉਂਦਾ। ਜੇ ਉਹ ਪਾਉਂਦਾ ਹੈ, ਤਾਂ ਦਾਖਰਸ ਮਸ਼ਕਾਂ ਨੂੰ ਪਾੜ ਦੇਵੇਗਾ। ਇਸ ਤਰ੍ਹਾਂ ਦਾਖਰਸ ਦੇ ਨਾਲ-ਨਾਲ ਮਸ਼ਕਾਂ ਵੀ ਹੱਥੋਂ ਜਾਂਦੀਆਂ ਲੱਗਣਗੀਆਂ। ਪਰ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਇਆ ਜਾਂਦਾ ਹੈ।”
-
-
ਲੂਕਾ 5:36-39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਉਸ ਨੇ ਉਨ੍ਹਾਂ ਨੂੰ ਇਕ ਮਿਸਾਲ ਵੀ ਦਿੱਤੀ: “ਕੋਈ ਵੀ ਨਵੇਂ ਕੱਪੜੇ ਤੋਂ ਟਾਕੀ ਕੱਟ ਕੇ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਜੇ ਉਹ ਲਾਉਂਦਾ ਹੈ, ਤਾਂ ਨਵੇਂ ਕੱਪੜੇ ਦੀ ਟਾਕੀ ਉਧੜ ਜਾਂਦੀ ਹੈ। ਨਾਲੇ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਉੱਤੇ ਨਹੀਂ ਫਬਦੀ।+ 37 ਨਾਲੇ ਕੋਈ ਵੀ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ ਵਿਚ ਨਹੀਂ ਪਾਉਂਦਾ। ਜੇ ਉਹ ਪਾਉਂਦਾ ਹੈ, ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਦਿੰਦਾ ਹੈ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਤੇ ਮਸ਼ਕਾਂ ਖ਼ਰਾਬ ਹੋ ਜਾਂਦੀਆਂ ਹਨ। 38 ਪਰ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਇਆ ਜਾਣਾ ਚਾਹੀਦਾ ਹੈ। 39 ਜਿਸ ਨੇ ਪੁਰਾਣਾ ਦਾਖਰਸ ਪੀਤਾ ਹੋਵੇ, ਉਹ ਨਵਾਂ ਦਾਖਰਸ ਨਹੀਂ ਪੀਣਾ ਚਾਹੇਗਾ, ਸਗੋਂ ਕਹੇਗਾ, ‘ਪੁਰਾਣਾ ਵਧੀਆ ਹੁੰਦਾ ਹੈ।’”
-