-
ਲੂਕਾ 7:31-35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਇਸ ਲਈ ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ ਅਤੇ ਇਹ ਲੋਕ ਕਿਨ੍ਹਾਂ ਵਰਗੇ ਹਨ?+ 32 ਇਹ ਲੋਕ ਬਾਜ਼ਾਰ ਵਿਚ ਬੈਠੇ ਉਨ੍ਹਾਂ ਨਿਆਣਿਆਂ ਵਰਗੇ ਹਨ ਜਿਹੜੇ ਆਪਣੇ ਸਾਥੀਆਂ ਨੂੰ ਉੱਚੀ ਆਵਾਜ਼ ਵਿਚ ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ; ਅਸੀਂ ਕੀਰਨੇ ਪਾਏ, ਪਰ ਤੁਸੀਂ ਨਾ ਰੋਏ।’ 33 ਇਸੇ ਤਰ੍ਹਾਂ, ਯੂਹੰਨਾ ਬਪਤਿਸਮਾ ਦੇਣ ਵਾਲਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ,+ ਪਰ ਤੁਸੀਂ ਕਹਿੰਦੇ ਹੋ: ‘ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ।’ 34 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਹੈ, ਤਾਂ ਤੁਸੀਂ ਕਹਿੰਦੇ ਹੋ: ‘ਦੇਖੋ! ਪੇਟੂ ਅਤੇ ਸ਼ਰਾਬੀ, ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।’+ 35 ਪਰ ਗੱਲ ਤਾਂ ਇਹ ਹੈ ਕਿ ਬੁੱਧ ਆਪਣੇ ਨਤੀਜਿਆਂ* ਤੋਂ ਜ਼ਾਹਰ ਹੁੰਦੀ ਹੈ।”+
-