-
ਮਰਕੁਸ 7:25-30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਇਕ ਤੀਵੀਂ ਨੇ ਉਸ ਬਾਰੇ ਸੁਣਿਆ ਅਤੇ ਉਹ ਤੁਰੰਤ ਉਸ ਕੋਲ ਆ ਕੇ ਉਸ ਦੇ ਪੈਰੀਂ ਪੈ ਗਈ। ਉਸ ਤੀਵੀਂ ਦੀ ਧੀ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ।+ 26 ਇਹ ਯੂਨਾਨੀ ਤੀਵੀਂ ਸੀਰੀਆ ਵਿਚ ਫੈਨੀਕੇ ਦੇ ਇਲਾਕੇ ਦੀ ਰਹਿਣ ਵਾਲੀ ਸੀ। ਉਹ ਯਿਸੂ ਨੂੰ ਵਾਰ-ਵਾਰ ਫ਼ਰਿਆਦ ਕਰਦੀ ਰਹੀ ਕਿ ਉਹ ਉਸ ਦੀ ਧੀ ਦਾ ਦੁਸ਼ਟ ਦੂਤ ਤੋਂ ਖਹਿੜਾ ਛੁਡਾਏ। 27 ਪਰ ਯਿਸੂ ਨੇ ਉਸ ਨੂੰ ਕਿਹਾ: “ਪਹਿਲਾਂ ਨਿਆਣੇ ਰੱਜ ਕੇ ਖਾ ਲੈਣ ਕਿਉਂਕਿ ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।”+ 28 ਤੀਵੀਂ ਨੇ ਉਸ ਨੂੰ ਕਿਹਾ: “ਤੂੰ ਠੀਕ ਕਹਿੰਦਾ ਹੈਂ ਪ੍ਰਭੂ, ਮੇਜ਼ ਹੇਠਾਂ ਕਤੂਰੇ ਨਿਆਣਿਆਂ ਦੀ ਰੋਟੀ ਦਾ ਡਿਗਿਆ ਚੂਰਾ-ਭੂਰਾ ਹੀ ਖਾਂਦੇ ਹਨ।” 29 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਕਿਉਂਕਿ ਤੂੰ ਇਹ ਗੱਲ ਕਹੀ ਹੈ, ਇਸ ਕਰਕੇ ਜਾਹ; ਤੇਰੀ ਧੀ ਵਿੱਚੋਂ ਦੁਸ਼ਟ ਦੂਤ ਨਿਕਲ ਗਿਆ ਹੈ।”+ 30 ਉਹ ਆਪਣੇ ਘਰ ਚਲੀ ਗਈ ਅਤੇ ਦੇਖਿਆ ਕਿ ਉਸ ਦੀ ਧੀ ਮੰਜੇ ਉੱਤੇ ਲੰਮੀ ਪਈ ਹੋਈ ਸੀ ਅਤੇ ਦੁਸ਼ਟ ਦੂਤ ਉਸ ਵਿੱਚੋਂ ਨਿਕਲ ਚੁੱਕਾ ਸੀ।+
-