-
ਯੂਹੰਨਾ 18:25-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਸ਼ਮਊਨ ਪਤਰਸ ਉੱਥੇ ਖੜ੍ਹਾ ਅੱਗ ਸੇਕ ਰਿਹਾ ਸੀ। ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਕਿਤੇ ਤੂੰ ਵੀ ਉਸ ਦਾ ਚੇਲਾ ਤਾਂ ਨਹੀਂ?” ਪਤਰਸ ਨੇ ਮੁੱਕਰਦੇ ਹੋਏ ਕਿਹਾ: “ਨਹੀਂ, ਮੈਂ ਨਹੀਂ ਹਾਂ।”+ 26 ਉੱਥੇ ਮਹਾਂ ਪੁਜਾਰੀ ਦਾ ਇਕ ਨੌਕਰ ਸੀ ਜਿਹੜਾ ਉਸ ਆਦਮੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ।+ ਉਸ ਨੌਕਰ ਨੇ ਕਿਹਾ: “ਕੀ ਮੈਂ ਤੈਨੂੰ ਉਸ ਨਾਲ ਬਾਗ਼ ਵਿਚ ਨਹੀਂ ਦੇਖਿਆ ਸੀ?” 27 ਪਰ ਪਤਰਸ ਦੁਬਾਰਾ ਮੁੱਕਰ ਗਿਆ ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ।+
-