-
ਬਿਵਸਥਾ ਸਾਰ 21:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਜੇ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਪਾਪ ਕਰਦਾ ਹੈ ਅਤੇ ਉਸ ਨੂੰ ਮਾਰਨ ਤੋਂ ਬਾਅਦ+ ਤੁਸੀਂ ਉਸ ਦੀ ਲਾਸ਼ ਸੂਲ਼ੀ ਉੱਤੇ ਟੰਗ ਦਿੱਤੀ ਹੈ,+ 23 ਤਾਂ ਉਸ ਦੀ ਲਾਸ਼ ਪੂਰੀ ਰਾਤ ਸੂਲ਼ੀ ʼਤੇ ਨਾ ਟੰਗੀ ਰਹਿਣ ਦਿਓ।+ ਇਸ ਦੀ ਬਜਾਇ, ਤੁਸੀਂ ਉਸ ਨੂੰ ਉਸੇ ਦਿਨ ਦਫ਼ਨਾ ਦਿਓ ਕਿਉਂਕਿ ਸੂਲ਼ੀ ʼਤੇ ਟੰਗਿਆ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਰਾਪਿਆ ਹੋਇਆ ਹੈ।+ ਅਤੇ ਤੁਸੀਂ ਉਸ ਦੇਸ਼ ਨੂੰ ਭ੍ਰਿਸ਼ਟ ਨਾ ਕਰਿਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ।+
-