34 ਯਿਸੂ ਨੇ ਮਿਸਾਲਾਂ ਵਰਤ ਕੇ ਭੀੜ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। ਅਸਲ ਵਿਚ, ਉਹ ਮਿਸਾਲ ਵਰਤੇ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ+ 35 ਤਾਂਕਿ ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਵੇ: “ਮੈਂ ਗੱਲ ਕਰਨ ਵੇਲੇ ਮਿਸਾਲਾਂ ਵਰਤਾਂਗਾ ਅਤੇ ਉਨ੍ਹਾਂ ਗੱਲਾਂ ਦਾ ਐਲਾਨ ਕਰਾਂਗਾ ਜਿਹੜੀਆਂ ਨੀਂਹ ਰੱਖਣ ਦੇ ਸਮੇਂ ਤੋਂ ਲੁਕੀਆਂ ਹੋਈਆਂ ਹਨ।”+