-
ਰਸੂਲਾਂ ਦੇ ਕੰਮ 16:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਹ ਕੁੜੀ ਪੌਲੁਸ ਦੇ ਅਤੇ ਸਾਡੇ ਪਿੱਛੇ-ਪਿੱਛੇ ਆਉਂਦੀ ਰਹੀ ਅਤੇ ਉੱਚੀ-ਉੱਚੀ ਕਹਿੰਦੀ ਰਹੀ: “ਇਹ ਆਦਮੀ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ+ ਜਿਹੜੇ ਤੁਹਾਨੂੰ ਮੁਕਤੀ ਦੇ ਰਾਹ ਦੀ ਸਿੱਖਿਆ ਦੇ ਰਹੇ ਹਨ।” 18 ਉਹ ਕਈ ਦਿਨ ਇਸ ਤਰ੍ਹਾਂ ਕਰਦੀ ਰਹੀ। ਇਕ ਦਿਨ ਪੌਲੁਸ ਉਸ ਤੋਂ ਅੱਕ ਗਿਆ ਅਤੇ ਉਸ ਨੇ ਪਿੱਛੇ ਮੁੜ ਕੇ ਉਸ ਦੁਸ਼ਟ ਦੂਤ ਨੂੰ ਕਿਹਾ: “ਮੈਂ ਯਿਸੂ ਮਸੀਹ ਦੇ ਨਾਂ ʼਤੇ ਤੈਨੂੰ ਇਸ ਕੁੜੀ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੰਦਾ ਹਾਂ।” ਉਹ ਦੁਸ਼ਟ ਦੂਤ ਉਸੇ ਵੇਲੇ ਨਿਕਲ ਗਿਆ।+
-