-
ਮੱਤੀ 26:2-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਤੁਸੀਂ ਜਾਣਦੇ ਹੋ ਕਿ ਅੱਜ ਤੋਂ ਦੋ ਦਿਨਾਂ ਬਾਅਦ ਪਸਾਹ ਦਾ ਤਿਉਹਾਰ ਹੈ+ ਅਤੇ ਮਨੁੱਖ ਦੇ ਪੁੱਤਰ ਨੂੰ ਸੂਲ਼ੀ ʼਤੇ ਟੰਗ ਕੇ ਮਾਰਨ ਲਈ ਫੜਵਾਇਆ ਜਾਵੇਗਾ।”+
3 ਉਸ ਵੇਲੇ ਕਾਇਫ਼ਾ ਨਾਂ ਦੇ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਮੁੱਖ ਪੁਜਾਰੀ ਅਤੇ ਬਜ਼ੁਰਗ ਇਕੱਠੇ ਹੋਏ+ 4 ਅਤੇ ਉਨ੍ਹਾਂ ਨੇ ਯਿਸੂ ਨੂੰ ਚਲਾਕੀ ਨਾਲ ਫੜ ਕੇ* ਮਾਰਨ ਦੀ ਸਾਜ਼ਸ਼ ਘੜੀ।+ 5 ਪਰ ਉਹ ਕਹਿ ਰਹੇ ਸਨ: “ਤਿਉਹਾਰ ʼਤੇ ਨਹੀਂ; ਕਿਤੇ ਲੋਕ ਭੜਕ ਨਾ ਉੱਠਣ।”
-