-
ਮੱਤੀ 12:46-50ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 ਜਦੋਂ ਅਜੇ ਉਹ ਭੀੜ ਨਾਲ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਉਸ ਦੀ ਮਾਤਾ ਤੇ ਭਰਾ+ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।+ 47 ਕਿਸੇ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।” 48 ਉਸ ਨੂੰ ਜਵਾਬ ਦਿੰਦੇ ਹੋਏ ਯਿਸੂ ਨੇ ਕਿਹਾ: “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਆਪਣੇ ਚੇਲਿਆਂ ਵੱਲ ਹੱਥ ਕਰ ਕੇ ਉਸ ਨੇ ਕਿਹਾ: “ਦੇਖੋ! ਮੇਰੀ ਮਾਤਾ ਅਤੇ ਮੇਰੇ ਭਰਾ!+ 50 ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਤਾ।”+
-
-
ਲੂਕਾ 8:19-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਉਸ ਦੀ ਮਾਤਾ ਅਤੇ ਭਰਾ+ ਉਸ ਨੂੰ ਮਿਲਣ ਆਏ, ਪਰ ਭੀੜ ਹੋਣ ਕਰਕੇ ਉਸ ਕੋਲ ਅੰਦਰ ਨਾ ਜਾ ਸਕੇ।+ 20 ਇਸ ਲਈ ਕਿਸੇ ਨੇ ਉਸ ਨੂੰ ਦੱਸਿਆ: “ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੈਨੂੰ ਮਿਲਣਾ ਚਾਹੁੰਦੇ ਹਨ।” 21 ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਲੋਕ ਹੀ ਮੇਰੀ ਮਾਤਾ ਅਤੇ ਮੇਰੇ ਭਰਾ ਹਨ ਕਿਉਂਕਿ ਇਹ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਮੁਤਾਬਕ ਚੱਲਦੇ ਹਨ।”+
-