-
ਮੱਤੀ 17:1-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।+ 2 ਉਨ੍ਹਾਂ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ; ਉਸ ਦਾ ਚਿਹਰਾ ਸੂਰਜ ਵਾਂਗ ਚਮਕਣ ਲੱਗ ਪਿਆ ਅਤੇ ਉਸ ਦੇ ਕੱਪੜੇ ਬਿਜਲੀ ਵਾਂਗ ਲਿਸ਼ਕਣ ਲੱਗ ਪਏ।*+ 3 ਅਤੇ ਦੇਖੋ! ਉਨ੍ਹਾਂ ਸਾਮ੍ਹਣੇ ਮੂਸਾ ਤੇ ਏਲੀਯਾਹ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲ ਕਰ ਰਹੇ ਸਨ। 4 ਫਿਰ ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੂ, ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇ ਤੂੰ ਕਹੇਂ, ਤਾਂ ਮੈਂ ਤਿੰਨ ਤੰਬੂ ਲਾ ਦਿੰਦਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” 5 ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਦੇਖੋ! ਇਕ ਚਮਕੀਲੇ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।+ ਇਸ ਦੀ ਗੱਲ ਸੁਣੋ।”+ 6 ਇਹ ਸੁਣਦਿਆਂ ਸਾਰ ਚੇਲਿਆਂ ਨੇ ਗੋਡੇ ਟੇਕ ਕੇ ਆਪਣੇ ਸਿਰ ਨਿਵਾਏ ਅਤੇ ਉਹ ਬਹੁਤ ਹੀ ਡਰ ਗਏ। 7 ਫਿਰ ਯਿਸੂ ਨੇ ਕੋਲ ਆ ਕੇ ਉਨ੍ਹਾਂ ਨੂੰ ਛੋਹਿਆ ਤੇ ਕਿਹਾ: “ਉੱਠੋ-ਉੱਠੋ, ਡਰੋ ਨਾ।” 8 ਜਦ ਉਨ੍ਹਾਂ ਨੇ ਨਜ਼ਰਾਂ ਚੁੱਕ ਕੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।
-
-
ਮਰਕੁਸ 9:2-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਤੋਂ ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। ਉਨ੍ਹਾਂ ਦੇ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ;+ 3 ਉਸ ਦੇ ਕੱਪੜੇ ਚਮਕੀਲੇ ਹੋ ਗਏ, ਇੰਨੇ ਚਿੱਟੇ ਕਿ ਦੁਨੀਆਂ ਦਾ ਕੋਈ ਵੀ ਧੋਬੀ ਇੰਨੇ ਚਿੱਟੇ ਨਹੀਂ ਕਰ ਸਕਦਾ। 4 ਨਾਲੇ ਉਨ੍ਹਾਂ ਸਾਮ੍ਹਣੇ ਏਲੀਯਾਹ ਤੇ ਮੂਸਾ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲਾਂ ਕਰ ਰਹੇ ਸਨ। 5 ਫਿਰ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ,* ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਅਸੀਂ ਹੁਣ ਤਿੰਨ ਤੰਬੂ ਲਾ ਦਿੰਦੇ ਹਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” 6 ਅਸਲ ਵਿਚ, ਪਤਰਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੋਰ ਕੀ ਕਹੇ ਕਿਉਂਕਿ ਉਹ ਤਿੰਨੇ ਚੇਲੇ ਬਹੁਤ ਡਰ ਗਏ ਸਨ। 7 ਫਿਰ ਉੱਥੇ ਬੱਦਲ ਛਾ ਗਿਆ ਅਤੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ:+ “ਇਹ ਮੇਰਾ ਪਿਆਰਾ ਪੁੱਤਰ ਹੈ।+ ਇਸ ਦੀ ਗੱਲ ਸੁਣੋ।”+ 8 ਫਿਰ ਅਚਾਨਕ ਜਦ ਉਨ੍ਹਾਂ ਨੇ ਆਲੇ-ਦੁਆਲੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।
-