-
ਮਰਕੁਸ 9:38-40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਯੂਹੰਨਾ ਨੇ ਉਸ ਨੂੰ ਦੱਸਿਆ: “ਗੁਰੂ ਜੀ, ਅਸੀਂ ਇਕ ਆਦਮੀ ਨੂੰ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਕੱਢਦੇ ਦੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਹੈ।”+ 39 ਪਰ ਯਿਸੂ ਨੇ ਕਿਹਾ: “ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅਜਿਹਾ ਕੋਈ ਇਨਸਾਨ ਨਹੀਂ ਜੋ ਮੇਰਾ ਨਾਂ ਲੈ ਕੇ ਕਰਾਮਾਤਾਂ ਕਰੇ ਅਤੇ ਫਿਰ ਉਲਟਾ ਮੇਰੇ ਬਾਰੇ ਬੁਰਾ-ਭਲਾ ਕਹੇ। 40 ਕਿਉਂਕਿ ਜਿਹੜਾ ਸਾਡੇ ਖ਼ਿਲਾਫ਼ ਨਹੀਂ, ਉਹ ਸਾਡੇ ਵੱਲ ਹੈ।+
-