-
ਮੱਤੀ 13:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਉਸ ਨੇ ਉਨ੍ਹਾਂ ਨੂੰ ਹੋਰ ਮਿਸਾਲ ਦਿੰਦੇ ਹੋਏ ਕਿਹਾ: “ਸਵਰਗ ਦਾ ਰਾਜ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇਕ ਆਦਮੀ ਨੇ ਲੈ ਕੇ ਆਪਣੇ ਖੇਤ ਵਿਚ ਬੀਜਿਆ।+ 32 ਰਾਈ ਦਾ ਦਾਣਾ ਸਾਰੇ ਬੀਆਂ ਨਾਲੋਂ ਛੋਟਾ ਹੁੰਦਾ ਹੈ, ਪਰ ਜਦੋਂ ਇਹ ਵਧਦਾ ਹੈ, ਤਾਂ ਸਾਰੇ ਪੌਦਿਆਂ ਨਾਲੋਂ ਵੱਡਾ ਹੋ ਕੇ ਰੁੱਖ ਬਣ ਜਾਂਦਾ ਹੈ ਤੇ ਆਕਾਸ਼ ਦੇ ਪੰਛੀ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਉਂਦੇ ਹਨ।”
-
-
ਮਰਕੁਸ 4:30-32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਉਸ ਨੇ ਅੱਗੇ ਕਿਹਾ: “ਅਸੀਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰੀਏ ਜਾਂ ਕਿਹੜੀ ਮਿਸਾਲ ਦੇ ਕੇ ਇਸ ਨੂੰ ਸਮਝਾਈਏ? 31 ਇਹ ਰਾਈ ਦੇ ਦਾਣੇ ਵਰਗਾ ਹੈ ਜੋ ਬੀਜੇ ਜਾਣ ਵੇਲੇ ਧਰਤੀ ਦੇ ਸਾਰੇ ਬੀਆਂ ਨਾਲੋਂ ਛੋਟਾ ਹੁੰਦਾ ਹੈ।+ 32 ਪਰ ਬੀਜੇ ਜਾਣ ਤੋਂ ਬਾਅਦ ਉਹ ਵਧ ਕੇ ਸਭ ਪੌਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਉਸ ਦੀਆਂ ਟਾਹਣੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਅਤੇ ਆਕਾਸ਼ ਦੇ ਪੰਛੀ ਉਸ ਦੀ ਛਾਂ ਹੇਠ ਆ ਕੇ ਬਸੇਰਾ ਕਰਦੇ ਹਨ।”
-