23 ਪਰ ਅਸੀਂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਦਾ ਪ੍ਰਚਾਰ ਕਰਦੇ ਹਾਂ। ਮਸੀਹ ਦਾ ਸੂਲ਼ੀ ʼਤੇ ਟੰਗਿਆ ਜਾਣਾ ਯਹੂਦੀਆਂ ਲਈ ਠੋਕਰ ਦਾ ਕਾਰਨ ਹੈ ਅਤੇ ਹੋਰ ਕੌਮਾਂ ਦੇ ਲੋਕਾਂ ਲਈ ਮੂਰਖਤਾ ਹੈ।+ 24 ਪਰ ਜਿਹੜੇ ਵੀ ਯਹੂਦੀ ਅਤੇ ਯੂਨਾਨੀ ਸੱਦੇ ਗਏ ਹਨ, ਉਨ੍ਹਾਂ ਲਈ ਮਸੀਹ ਪਰਮੇਸ਼ੁਰ ਦੀ ਤਾਕਤ ਅਤੇ ਪਰਮੇਸ਼ੁਰ ਦੀ ਬੁੱਧ ਹੈ।+