-
ਰਸੂਲਾਂ ਦੇ ਕੰਮ 6:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸਤੀਫ਼ਾਨ ਲੋਕਾਂ ਵਿਚ ਵੱਡੇ-ਵੱਡੇ ਚਮਤਕਾਰ ਕਰਦਾ ਸੀ ਅਤੇ ਨਿਸ਼ਾਨੀਆਂ ਦਿਖਾਉਂਦਾ ਸੀ ਕਿਉਂਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਉਹ ਉਸ ਦੀ ਤਾਕਤ ਨਾਲ ਭਰਪੂਰ ਸੀ।
-
-
ਰਸੂਲਾਂ ਦੇ ਕੰਮ 15:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਹ ਸੁਣ ਕੇ ਸਾਰੇ ਜਣੇ ਚੁੱਪ ਕਰ ਗਏ ਅਤੇ ਫਿਰ ਉਹ ਬਰਨਾਬਾਸ ਅਤੇ ਪੌਲੁਸ ਦੀ ਗੱਲ ਸੁਣਨ ਲੱਗ ਪਏ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਗ਼ੈਰ-ਯਹੂਦੀ ਕੌਮਾਂ ਵਿਚ ਕਿੰਨੀਆਂ ਨਿਸ਼ਾਨੀਆਂ ਦਿਖਾਈਆਂ ਅਤੇ ਚਮਤਕਾਰ ਕੀਤੇ।
-
-
ਰੋਮੀਆਂ 15:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਹੋਰ ਕੌਮਾਂ ਦੇ ਲੋਕਾਂ ਨੂੰ ਆਗਿਆਕਾਰ ਬਣਾਉਣ ਲਈ ਮਸੀਹ ਨੇ ਮੇਰੇ ਰਾਹੀਂ ਜੋ ਵੀ ਕੀਤਾ ਹੈ, ਉਸ ਨੂੰ ਛੱਡ ਮੈਂ ਹੋਰ ਕਿਸੇ ਵੀ ਚੀਜ਼ ਬਾਰੇ ਗੱਲ ਕਰਨ ਦਾ ਹੀਆ ਨਹੀਂ ਕਰਾਂਗਾ। ਉਸ ਨੇ ਇਹ ਸਭ ਕੁਝ ਮੇਰੀ ਸਿੱਖਿਆ ਤੇ ਕੰਮਾਂ ਰਾਹੀਂ, 19 ਨਿਸ਼ਾਨੀਆਂ ਤੇ ਚਮਤਕਾਰਾਂ ਰਾਹੀਂ+ ਅਤੇ ਪਵਿੱਤਰ ਸ਼ਕਤੀ ਰਾਹੀਂ ਕੀਤਾ ਹੈ, ਇਸ ਲਈ ਮੈਂ ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਮ ਤਕ ਚੰਗੀ ਤਰ੍ਹਾਂ ਮਸੀਹ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ।+
-