ਕੂਚ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+ ਕੂਚ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਇਸ ਲਈ ਇਜ਼ਰਾਈਲੀਆਂ ਨੂੰ ਕਹਿ: ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਮਿਸਰੀਆਂ ਦੀ ਗ਼ੁਲਾਮੀ ਅਤੇ ਮਜ਼ਦੂਰੀ ਦੇ ਜੂਲੇ ਹੇਠੋਂ ਕੱਢਾਂਗਾ+ ਅਤੇ ਮੈਂ ਆਪਣੀ ਤਾਕਤਵਰ ਬਾਂਹ* ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਤੁਹਾਨੂੰ ਬਚਾਵਾਂਗਾ।+ ਬਿਵਸਥਾ ਸਾਰ 7:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਪਵਿੱਤਰ ਪਰਜਾ ਹੋ ਅਤੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਤੁਹਾਨੂੰ ਆਪਣੇ ਲੋਕਾਂ, ਹਾਂ, ਆਪਣੇ ਖ਼ਾਸ ਲੋਕਾਂ* ਵਜੋਂ ਚੁਣਿਆ ਹੈ।+ ਬਿਵਸਥਾ ਸਾਰ 7:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹਾਂ, ਕਿਉਂਕਿ ਯਹੋਵਾਹ ਤੁਹਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਸਹੁੰ ਪੂਰੀ ਕੀਤੀ ਹੈ ਜੋ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ,+ ਇਸ ਕਰਕੇ ਯਹੋਵਾਹ ਨੇ ਆਪਣੇ ਬਲਵੰਤ ਹੱਥ ਨਾਲ ਤੁਹਾਨੂੰ ਗ਼ੁਲਾਮੀ ਦੇ ਘਰੋਂ+ ਯਾਨੀ ਮਿਸਰ ਦੇ ਰਾਜੇ ਫ਼ਿਰਊਨ ਦੇ ਪੰਜੇ ਤੋਂ ਛੁਡਾਇਆ।
6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+
6 “ਇਸ ਲਈ ਇਜ਼ਰਾਈਲੀਆਂ ਨੂੰ ਕਹਿ: ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਮਿਸਰੀਆਂ ਦੀ ਗ਼ੁਲਾਮੀ ਅਤੇ ਮਜ਼ਦੂਰੀ ਦੇ ਜੂਲੇ ਹੇਠੋਂ ਕੱਢਾਂਗਾ+ ਅਤੇ ਮੈਂ ਆਪਣੀ ਤਾਕਤਵਰ ਬਾਂਹ* ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਤੁਹਾਨੂੰ ਬਚਾਵਾਂਗਾ।+
6 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਪਵਿੱਤਰ ਪਰਜਾ ਹੋ ਅਤੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਤੁਹਾਨੂੰ ਆਪਣੇ ਲੋਕਾਂ, ਹਾਂ, ਆਪਣੇ ਖ਼ਾਸ ਲੋਕਾਂ* ਵਜੋਂ ਚੁਣਿਆ ਹੈ।+
8 ਹਾਂ, ਕਿਉਂਕਿ ਯਹੋਵਾਹ ਤੁਹਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਸਹੁੰ ਪੂਰੀ ਕੀਤੀ ਹੈ ਜੋ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ,+ ਇਸ ਕਰਕੇ ਯਹੋਵਾਹ ਨੇ ਆਪਣੇ ਬਲਵੰਤ ਹੱਥ ਨਾਲ ਤੁਹਾਨੂੰ ਗ਼ੁਲਾਮੀ ਦੇ ਘਰੋਂ+ ਯਾਨੀ ਮਿਸਰ ਦੇ ਰਾਜੇ ਫ਼ਿਰਊਨ ਦੇ ਪੰਜੇ ਤੋਂ ਛੁਡਾਇਆ।