26 ਉਸ ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ+ ਕਿ ਉਹ ਪੂਰੀ ਧਰਤੀ ਉੱਤੇ ਵੱਸਣ+ ਅਤੇ ਉਸ ਨੇ ਸਮੇਂ ਮਿਥੇ ਹਨ ਅਤੇ ਇਨਸਾਨਾਂ ਦੇ ਰਹਿਣ ਦੀਆਂ ਹੱਦਾਂ ਕਾਇਮ ਕੀਤੀਆਂ ਹਨ+ 27 ਤਾਂਕਿ ਉਹ ਪਰਮੇਸ਼ੁਰ ਦੀ ਤਲਾਸ਼ ਕਰਨ ਅਤੇ ਪੂਰਾ ਜਤਨ ਕਰ ਕੇ ਉਸ ਦੀ ਭਾਲ ਕਰਨ+ ਅਤੇ ਉਸ ਨੂੰ ਲੱਭ ਲੈਣ ਕਿਉਂਕਿ ਸੱਚ ਤਾਂ ਇਹ ਹੈ ਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।