-
ਰਸੂਲਾਂ ਦੇ ਕੰਮ 21:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜਦੋਂ ਸਾਨੂੰ ਉੱਥੇ ਰਹਿੰਦਿਆਂ ਕਈ ਦਿਨ ਹੋ ਗਏ, ਤਾਂ ਯਹੂਦਿਯਾ ਤੋਂ ਆਗਬੁਸ+ ਨਾਂ ਦਾ ਇਕ ਨਬੀ ਆਇਆ। 11 ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰਬੰਦ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦਾ ਇਹ ਕਮਰਬੰਦ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ+ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”+ 12 ਜਦੋਂ ਅਸੀਂ ਇਹ ਗੱਲ ਸੁਣੀ, ਤਾਂ ਅਸੀਂ ਅਤੇ ਉੱਥੇ ਮੌਜੂਦ ਹੋਰ ਲੋਕ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ।
-