-
ਰਸੂਲਾਂ ਦੇ ਕੰਮ 9:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜਦੋਂ ਉਹ ਸਫ਼ਰ ਕਰਦਾ ਹੋਇਆ ਦਮਿਸਕ ਪਹੁੰਚਣ ਵਾਲਾ ਸੀ, ਤਾਂ ਅਚਾਨਕ ਆਕਾਸ਼ੋਂ ਉਸ ਦੇ ਚਾਰੇ ਪਾਸੇ ਤੇਜ਼ ਰੌਸ਼ਨੀ ਚਮਕੀ।+ 4 ਉਹ ਜ਼ਮੀਨ ਉੱਤੇ ਡਿਗ ਪਿਆ ਅਤੇ ਇਕ ਆਵਾਜ਼ ਨੇ ਉਸ ਨੂੰ ਕਿਹਾ: “ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?” 5 ਸੌਲੁਸ ਨੇ ਪੁੱਛਿਆ: “ਪ੍ਰਭੂ, ਤੂੰ ਕੌਣ ਹੈਂ?” ਉਸ ਨੇ ਕਿਹਾ: “ਮੈਂ ਯਿਸੂ ਹਾਂ+ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।+
-
-
ਰਸੂਲਾਂ ਦੇ ਕੰਮ 22:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਪਰ ਜਦੋਂ ਮੈਂ ਸਫ਼ਰ ਕਰਦਾ ਹੋਇਆ ਦਮਿਸਕ ਦੇ ਲਾਗੇ ਪਹੁੰਚਿਆ, ਤਾਂ ਦੁਪਹਿਰ ਦੇ ਸਮੇਂ ਅਚਾਨਕ ਮੇਰੇ ਆਲੇ-ਦੁਆਲੇ ਆਕਾਸ਼ੋਂ ਤੇਜ਼ ਰੌਸ਼ਨੀ ਚਮਕੀ+ 7 ਅਤੇ ਮੈਂ ਜ਼ਮੀਨ ʼਤੇ ਡਿਗ ਗਿਆ ਅਤੇ ਇਕ ਆਵਾਜ਼ ਨੇ ਮੈਨੂੰ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?’ 8 ਮੈਂ ਪੁੱਛਿਆ: ‘ਪ੍ਰਭੂ ਤੂੰ ਕੌਣ ਹੈਂ?’ ਉਸ ਨੇ ਮੈਨੂੰ ਕਿਹਾ: ‘ਮੈਂ ਯਿਸੂ ਨਾਸਰੀ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।’
-