34 ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਹੈ ਅਤੇ ਉਹ ਦੁਬਾਰਾ ਕਦੇ ਵੀ ਇਨਸਾਨੀ ਸਰੀਰ ਨਹੀਂ ਧਾਰੇਗਾ ਜਿਹੜਾ ਮਰ ਕੇ ਗਲ਼-ਸੜ ਜਾਂਦਾ ਹੈ। ਇਹ ਗੱਲ ਸੱਚ ਹੈ, ਇਸ ਬਾਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ: ‘ਦਾਊਦ ਨਾਲ ਕੀਤੇ ਭਰੋਸੇਯੋਗ ਵਾਅਦੇ ਅਨੁਸਾਰ ਮੈਂ ਤੁਹਾਡੇ ਨਾਲ ਅਟੱਲ ਪਿਆਰ ਕਰਾਂਗਾ।’+