4 ਪਰ ਜਦੋਂ ਸਾਡੇ ਮੁਕਤੀਦਾਤੇ ਪਰਮੇਸ਼ੁਰ ਨੇ ਇਨਸਾਨਾਂ ਲਈ ਆਪਣੀ ਦਇਆ+ ਅਤੇ ਪਿਆਰ ਜ਼ਾਹਰ ਕੀਤਾ, 5 ਤਾਂ ਉਸ ਨੇ ਸਾਨੂੰ ਸ਼ੁੱਧ ਕਰ ਕੇ ਨਵੀਂ ਜ਼ਿੰਦਗੀ ਦਿੱਤੀ+ ਅਤੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਨਵਾਂ ਬਣਾਇਆ।+ ਇਸ ਤਰ੍ਹਾਂ ਉਸ ਨੇ ਸਾਨੂੰ ਬਚਾਇਆ। ਉਸ ਨੇ ਇਹ ਸਾਡੇ ਨੇਕ ਕੰਮਾਂ ਕਰਕੇ ਨਹੀਂ,+ ਸਗੋਂ ਆਪਣੀ ਰਹਿਮਦਿਲੀ ਕਰਕੇ ਕੀਤਾ।+