23 ਉਸ ਨੇ ਇਹ ਇਸ ਲਈ ਕੀਤਾ ਤਾਂਕਿ ਜਿਹੜੇ ਲੋਕ ਉਨ੍ਹਾਂ ਭਾਂਡਿਆਂ ਵਰਗੇ ਹਨ ਜੋ ਦਇਆ ਦੇ ਲਾਇਕ ਹਨ,+ ਉਹ ਉਨ੍ਹਾਂ ਉੱਤੇ ਆਪਣੀ ਅਪਾਰ ਮਹਿਮਾ ਪ੍ਰਗਟ ਕਰੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਪਾਉਣ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ 24 ਯਾਨੀ ਸਾਨੂੰ, ਜਿਨ੍ਹਾਂ ਨੂੰ ਉਸ ਨੇ ਨਾ ਸਿਰਫ਼ ਯਹੂਦੀਆਂ ਵਿੱਚੋਂ, ਸਗੋਂ ਹੋਰ ਕੌਮਾਂ ਵਿੱਚੋਂ ਵੀ ਸੱਦਿਆ ਸੀ।+