-
ਰੋਮੀਆਂ 15:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਹੋਰ ਕੌਮਾਂ ਦੇ ਲੋਕਾਂ ਨੂੰ ਆਗਿਆਕਾਰ ਬਣਾਉਣ ਲਈ ਮਸੀਹ ਨੇ ਮੇਰੇ ਰਾਹੀਂ ਜੋ ਵੀ ਕੀਤਾ ਹੈ, ਉਸ ਨੂੰ ਛੱਡ ਮੈਂ ਹੋਰ ਕਿਸੇ ਵੀ ਚੀਜ਼ ਬਾਰੇ ਗੱਲ ਕਰਨ ਦਾ ਹੀਆ ਨਹੀਂ ਕਰਾਂਗਾ। ਉਸ ਨੇ ਇਹ ਸਭ ਕੁਝ ਮੇਰੀ ਸਿੱਖਿਆ ਤੇ ਕੰਮਾਂ ਰਾਹੀਂ, 19 ਨਿਸ਼ਾਨੀਆਂ ਤੇ ਚਮਤਕਾਰਾਂ ਰਾਹੀਂ+ ਅਤੇ ਪਵਿੱਤਰ ਸ਼ਕਤੀ ਰਾਹੀਂ ਕੀਤਾ ਹੈ, ਇਸ ਲਈ ਮੈਂ ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਮ ਤਕ ਚੰਗੀ ਤਰ੍ਹਾਂ ਮਸੀਹ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ।+
-
-
1 ਕੁਰਿੰਥੀਆਂ 4:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਕਿਸੇ ਦੀਆਂ ਗੱਲਾਂ ਤੋਂ ਨਹੀਂ, ਸਗੋਂ ਪਰਮੇਸ਼ੁਰ ਦੀ ਸ਼ਕਤੀ ਮੁਤਾਬਕ ਕੀਤੇ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਅਧੀਨ ਹੈ ਜਾਂ ਨਹੀਂ।
-
-
1 ਥੱਸਲੁਨੀਕੀਆਂ 1:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਕਿਉਂਕਿ ਅਸੀਂ ਤੁਹਾਨੂੰ ਜਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ, ਉਹ ਖੋਖਲੀ ਸਾਬਤ ਨਹੀਂ ਹੋਈ, ਸਗੋਂ ਇਸ ਨੇ ਤੁਹਾਡੇ ਉੱਤੇ ਡੂੰਘਾ ਅਸਰ ਪਾਇਆ ਅਤੇ ਇਹ ਖ਼ੁਸ਼ ਖ਼ਬਰੀ ਤੁਹਾਨੂੰ ਪਵਿੱਤਰ ਸ਼ਕਤੀ ਅਤੇ ਪੂਰੇ ਵਿਸ਼ਵਾਸ ਨਾਲ ਸੁਣਾਈ ਗਈ ਸੀ। ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਫ਼ਾਇਦੇ ਲਈ ਕੀ-ਕੀ ਕੀਤਾ ਸੀ।
-