-
2 ਕੁਰਿੰਥੀਆਂ 11:23-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਪਾਗਲਾਂ ਵਾਂਗ ਚੀਕ-ਚੀਕ ਕੇ ਕਹਿੰਦਾ ਹਾਂ ਕਿ ਮੈਂ ਉਨ੍ਹਾਂ ਨਾਲੋਂ ਕਿਤੇ ਵੱਧ ਕੇ ਹਾਂ: ਮੈਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ,+ ਜ਼ਿਆਦਾ ਵਾਰ ਜੇਲ੍ਹ ਗਿਆ ਹਾਂ,+ ਅਣਗਿਣਤ ਵਾਰ ਕੁੱਟ ਖਾਧੀ ਹੈ ਅਤੇ ਕਈ ਵਾਰ ਮਰਦੇ-ਮਰਦੇ ਬਚਿਆ ਹਾਂ।+ 24 ਮੈਂ ਪੰਜ ਵਾਰ ਯਹੂਦੀਆਂ ਦੇ ਹੱਥੋਂ ਇਕ ਘੱਟ ਚਾਲੀ ਕੋਰੜੇ ਖਾਧੇ,+ 25 ਤਿੰਨ ਵਾਰ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ,+ ਇਕ ਵਾਰ ਮੈਨੂੰ ਪੱਥਰ ਮਾਰੇ ਗਏ,+ ਤਿੰਨ ਵਾਰ ਸਫ਼ਰ ਕਰਦਿਆਂ ਮੇਰਾ ਜਹਾਜ਼ ਤਬਾਹ ਹੋਇਆ,+ ਇਕ ਦਿਨ ਅਤੇ ਇਕ ਰਾਤ ਮੈਂ ਸਮੁੰਦਰ ਦੇ ਪਾਣੀਆਂ ਵਿਚ ਕੱਟੀ; 26 ਮੈਂ ਜ਼ਿਆਦਾ ਸਫ਼ਰ ਕੀਤਾ, ਦਰਿਆਵਾਂ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਡਾਕੂਆਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਆਪਣੀ ਕੌਮ ਦੇ ਲੋਕਾਂ ਤੋਂ ਅਤੇ ਹੋਰ ਕੌਮਾਂ ਦੇ ਲੋਕਾਂ ਤੋਂ ਖ਼ਤਰਿਆਂ ਦਾ ਸਾਮ੍ਹਣਾ ਕੀਤਾ,+ ਸ਼ਹਿਰਾਂ ਵਿਚ,+ ਉਜਾੜ ਵਿਚ ਅਤੇ ਸਮੁੰਦਰ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ, ਪਖੰਡੀ ਭਰਾਵਾਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ, 27 ਮੈਂ ਉਨ੍ਹਾਂ ਤੋਂ ਵੱਧ ਖ਼ੂਨ-ਪਸੀਨਾ ਵਹਾਇਆ, ਕਈ-ਕਈ ਰਾਤਾਂ ਜਾਗ ਕੇ ਕੱਟੀਆਂ,+ ਭੁੱਖ-ਪਿਆਸ ਸਹਾਰੀ,+ ਕਈ ਵਾਰ ਖਾਣ ਲਈ ਕੁਝ ਨਹੀਂ ਸੀ,+ ਮੈਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ।
-