-
2 ਤਿਮੋਥਿਉਸ 1:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਸ ਨੇ ਸਾਨੂੰ ਬਚਾਇਆ ਅਤੇ ਆਪਣੇ ਪਵਿੱਤਰ ਸੇਵਕ ਬਣਨ ਲਈ ਸੱਦਿਆ।+ ਇਹ ਸੱਦਾ ਸਾਨੂੰ ਆਪਣੇ ਕੰਮਾਂ ਕਰਕੇ ਨਹੀਂ, ਸਗੋਂ ਉਸ ਦੇ ਮਕਸਦ ਅਤੇ ਅਪਾਰ ਕਿਰਪਾ ਕਰਕੇ ਮਿਲਿਆ ਹੈ+ ਜੋ ਉਸ ਨੇ ਸਾਡੇ ਉੱਤੇ ਮਸੀਹ ਯਿਸੂ ਰਾਹੀਂ ਬਹੁਤ ਹੀ ਲੰਬਾ ਸਮਾਂ ਪਹਿਲਾਂ ਕੀਤੀ ਸੀ, 10 ਪਰ ਹੁਣ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਪ੍ਰਗਟ ਹੋਣ ਨਾਲ ਇਹ ਗੱਲ ਸਾਫ਼ ਜ਼ਾਹਰ ਹੋ ਗਈ ਹੈ ਕਿ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਗਈ ਹੈ।+ ਉਸ ਨੇ ਮੌਤ ਨੂੰ ਖ਼ਤਮ ਕਰ ਦਿੱਤਾ ਹੈ+ ਅਤੇ ਖ਼ੁਸ਼ ਖ਼ਬਰੀ ਰਾਹੀਂ+ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਅਸੀਂ ਅਵਿਨਾਸ਼ੀ ਜ਼ਿੰਦਗੀ+ ਕਿਵੇਂ ਪਾ ਸਕਦੇ ਹਾਂ।+
-
-
1 ਪਤਰਸ 1:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਨਬੀਆਂ ਨੂੰ ਦੱਸਿਆ ਗਿਆ ਸੀ ਕਿ ਇਹ ਗੱਲਾਂ ਉਨ੍ਹਾਂ ਲਈ ਨਹੀਂ ਸਨ, ਪਰ ਤੁਹਾਡੇ ਲਈ ਸਨ। ਇਸ ਲਈ ਉਨ੍ਹਾਂ ਨੇ ਤੁਹਾਡੇ ਸੇਵਕਾਂ ਵਜੋਂ ਇਹ ਗੱਲਾਂ ਤੁਹਾਡੇ ਤਕ ਪਹੁੰਚਾਈਆਂ ਸਨ। ਹੁਣ ਇਹ ਗੱਲਾਂ ਤੁਹਾਨੂੰ ਉਨ੍ਹਾਂ ਲੋਕਾਂ ਰਾਹੀਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਸਵਰਗੋਂ ਮਿਲੀ ਪਵਿੱਤਰ ਸ਼ਕਤੀ ਨਾਲ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ।+ ਦੂਤ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਬੜੀ ਤਮੰਨਾ ਰੱਖਦੇ ਹਨ।
-