4 ਇਸ ਲਈ ਇਹ ਜਾਣਦੇ ਹੋਏ ਕਿ ਮਸੀਹ ਨੇ ਇਨਸਾਨ ਹੁੰਦਿਆਂ ਦੁੱਖ ਝੱਲੇ ਸਨ,+ ਤੁਹਾਡੇ ਮਨ ਦਾ ਸੁਭਾਅ ਵੀ ਉਸ ਵਰਗਾ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਇਨਸਾਨ ਨੇ ਦੁੱਖ ਝੱਲੇ ਹਨ, ਉਹ ਪਾਪ ਕਰਨ ਤੋਂ ਹਟ ਗਿਆ ਹੈ+ 2 ਤਾਂਕਿ ਉਹ ਬਾਕੀ ਦੀ ਜ਼ਿੰਦਗੀ ਇਨਸਾਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ,+ ਸਗੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲਾਵੇ।+