-
2 ਕੁਰਿੰਥੀਆਂ 11:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਰ ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ ਸੀ,+ ਕਿਤੇ ਉਸੇ ਤਰ੍ਹਾਂ ਕੋਈ ਤੁਹਾਡੀ ਸੋਚ ਨੂੰ ਵੀ ਖ਼ਰਾਬ ਕਰ ਕੇ ਤੁਹਾਡੀ ਸਾਫ਼ਦਿਲੀ ਅਤੇ ਪਵਿੱਤਰਤਾ* ਖ਼ਤਮ ਨਾ ਕਰ ਦੇਵੇ ਜਿਸ ਉੱਤੇ ਸਿਰਫ਼ ਮਸੀਹ ਦਾ ਹੱਕ ਹੈ।+ 4 ਮੈਂ ਇਸ ਲਈ ਇਹ ਕਹਿੰਦਾ ਹਾਂ ਕਿਉਂਕਿ ਤੁਸੀਂ ਉਸ ਇਨਸਾਨ ਨੂੰ ਤਾਂ ਝੱਟ ਬਰਦਾਸ਼ਤ ਕਰ ਲੈਂਦੇ ਹੋ ਜਿਹੜਾ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਸੀ ਜਾਂ ਤੁਹਾਡੇ ਵਿਚ ਮਨ ਦਾ ਜੋ ਸੁਭਾਅ ਪੈਦਾ ਕੀਤਾ ਗਿਆ ਸੀ, ਉਸ ਦੀ ਬਜਾਇ ਉਹ ਤੁਹਾਡੇ ਵਿਚ ਕੋਈ ਹੋਰ ਮਨ ਦਾ ਸੁਭਾਅ ਪੈਦਾ ਕਰਦਾ ਹੈ ਜਾਂ ਤੁਸੀਂ ਜਿਸ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਸੀ,+ ਉਸ ਦੀ ਬਜਾਇ ਕਿਸੇ ਹੋਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ।
-