3 ਕਿਉਂਕਿ ਅਜਿਹਾ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਬਰਦਾਸ਼ਤ ਨਹੀਂ ਕਰਨਗੇ,+ ਸਗੋਂ ਆਪਣੀਆਂ ਇੱਛਾਵਾਂ ਮੁਤਾਬਕ ਆਪਣੇ ਆਲੇ-ਦੁਆਲੇ ਅਜਿਹੇ ਸਿੱਖਿਅਕ ਇਕੱਠੇ ਕਰਨਗੇ ਜੋ ਉਨ੍ਹਾਂ ਦੇ ਮਨ ਨੂੰ ਭਾਉਣ ਵਾਲੀਆਂ ਗੱਲਾਂ ਸੁਣਾਉਣਗੇ।+ 4 ਉਹ ਸੱਚਾਈ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਕਰਨਗੇ, ਪਰ ਝੂਠੀਆਂ ਕਹਾਣੀਆਂ ਵੱਲ ਆਪਣੇ ਕੰਨ ਲਾਉਣਗੇ।