3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਬੇਅੰਤ ਦਇਆ ਕਰ ਕੇ ਅਤੇ ਯਿਸੂ ਮਸੀਹ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਕੇ+ ਸਾਨੂੰ ਨਵਾਂ ਜਨਮ+ ਅਤੇ ਪੱਕੀ ਉਮੀਦ ਦਿੱਤੀ+ 4 ਤਾਂਕਿ ਸਾਨੂੰ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲੀ ਵਿਰਾਸਤ ਮਿਲੇ।+ ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖੀ ਹੋਈ ਹੈ।+