-
ਪ੍ਰਕਾਸ਼ ਦੀ ਕਿਤਾਬ 6:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਥੱਲੇ ਕੋਲ+ ਉਨ੍ਹਾਂ ਲੋਕਾਂ ਦਾ ਖ਼ੂਨ+ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਗਵਾਹੀ ਦੇਣ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ।+ 10 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ, ਪਵਿੱਤਰ ਅਤੇ ਸੱਚੇ ਪ੍ਰਭੂ,+ ਤੂੰ ਕਦੋਂ ਨਿਆਂ ਕਰੇਂਗਾ ਅਤੇ ਧਰਤੀ ਦੇ ਵਾਸੀਆਂ ਤੋਂ ਸਾਡੇ ਖ਼ੂਨ ਦਾ ਬਦਲਾ ਕਦੋਂ ਲਵੇਂਗਾ?”+
-
-
ਪ੍ਰਕਾਸ਼ ਦੀ ਕਿਤਾਬ 16:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਿਸ ਦੂਤ ਕੋਲ ਪਾਣੀ ਉੱਤੇ ਅਧਿਕਾਰ ਸੀ, ਮੈਂ ਉਸ ਨੂੰ ਇਹ ਕਹਿੰਦੇ ਸੁਣਿਆ: “ਹੇ ਵਫ਼ਾਦਾਰ ਪਰਮੇਸ਼ੁਰ,+ ਤੂੰ ਜੋ ਸੀ ਅਤੇ ਜੋ ਹੈਂ,+ ਤੂੰ ਹਮੇਸ਼ਾ ਸਹੀ ਕੰਮ ਕਰਦਾ ਹੈਂ ਕਿਉਂਕਿ ਤੂੰ ਨਿਆਂ ਕਰ ਕੇ ਇਹ ਫ਼ੈਸਲੇ ਸੁਣਾਏ ਹਨ।+ 6 ਉਨ੍ਹਾਂ ਨੇ ਤੇਰੇ ਪਵਿੱਤਰ ਸੇਵਕਾਂ ਅਤੇ ਨਬੀਆਂ ਦਾ ਖ਼ੂਨ ਵਹਾਇਆ,+ ਇਸ ਕਰਕੇ ਤੂੰ ਉਨ੍ਹਾਂ ਨੂੰ ਪੀਣ ਲਈ ਖ਼ੂਨ ਦਿੱਤਾ।+ ਉਹ ਇਸੇ ਸਜ਼ਾ ਦੇ ਲਾਇਕ ਹਨ।”+
-