ਦਾਊਦ ਦਾ ਜ਼ਬੂਰ।
23 ਯਹੋਵਾਹ ਮੇਰਾ ਚਰਵਾਹਾ ਹੈ।+
ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।+
2 ਉਹ ਮੈਨੂੰ ਹਰੀਆਂ-ਹਰੀਆਂ ਚਰਾਂਦਾਂ ਵਿਚ ਬਿਠਾਉਂਦਾ ਹੈ;
ਉਹ ਮੈਨੂੰ ਪਾਣੀਆਂ ਦੇ ਕੰਢੇ ਆਰਾਮ ਕਰਨ ਲਈ ਲੈ ਜਾਂਦਾ ਹੈ।+
3 ਉਹ ਮੈਨੂੰ ਤਾਜ਼ਗੀ ਦਿੰਦਾ ਹੈ।+
ਉਹ ਆਪਣੇ ਨਾਂ ਦੀ ਖ਼ਾਤਰ ਸਹੀ ਰਾਹਾਂ ʼਤੇ ਮੇਰੀ ਅਗਵਾਈ ਕਰਦਾ ਹੈ।+
4 ਭਾਵੇਂ ਮੈਂ ਹਨੇਰੀ ਵਾਦੀ ਵਿਚ ਤੁਰਦਾ ਹਾਂ,+
ਪਰ ਮੈਨੂੰ ਕੋਈ ਡਰ ਨਹੀਂ+
ਕਿਉਂਕਿ ਤੂੰ ਮੇਰੇ ਨਾਲ ਹੈਂ;+
ਤੇਰੀ ਲਾਠੀ ਅਤੇ ਤੇਰੇ ਡੰਡੇ ਕਰਕੇ ਮੈਂ ਸੁਰੱਖਿਅਤ ਮਹਿਸੂਸ ਕਰਦਾ ਹਾਂ।
5 ਤੂੰ ਮੇਰੇ ਦੁਸ਼ਮਣਾਂ ਸਾਮ੍ਹਣੇ ਮੇਰੇ ਲਈ ਮੇਜ਼ ʼਤੇ ਖਾਣਾ ਲਗਾਉਂਦਾ ਹੈਂ।+
ਤੂੰ ਮੇਰੇ ਸਿਰ ʼਤੇ ਤੇਲ ਮਲ਼ ਕੇ ਮੈਨੂੰ ਤਰੋ-ਤਾਜ਼ਾ ਕਰਦਾ ਹੈਂ;+
ਮੇਰਾ ਪਿਆਲਾ ਨੱਕੋ-ਨੱਕ ਭਰਿਆ ਹੋਇਆ ਹੈ।+
6 ਸੱਚ-ਮੁੱਚ, ਤੇਰੀ ਭਲਾਈ ਅਤੇ ਤੇਰਾ ਅਟੱਲ ਪਿਆਰ ਸਾਰੀ ਜ਼ਿੰਦਗੀ ਮੇਰੇ ਨਾਲ ਰਹੇਗਾ+
ਅਤੇ ਮੈਂ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂਗਾ।+