ਯਸਾਯਾਹ
59 ਦੇਖ! ਯਹੋਵਾਹ ਦਾ ਹੱਥ ਇੰਨਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ,+
ਨਾ ਹੀ ਉਸ ਦਾ ਕੰਨ ਇੰਨਾ ਭਾਰਾ ਹੈ ਕਿ ਉਹ ਸੁਣ ਨਾ ਸਕੇ।+
2 ਸਗੋਂ ਤੁਹਾਡੇ ਆਪਣੇ ਗੁਨਾਹਾਂ ਨੇ ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਦੂਰ ਕੀਤਾ ਹੈ।+
ਤੁਹਾਡੇ ਪਾਪਾਂ ਕਰਕੇ ਉਸ ਨੇ ਆਪਣਾ ਮੂੰਹ ਤੁਹਾਡੇ ਤੋਂ ਲੁਕਾ ਲਿਆ ਹੈ
ਅਤੇ ਉਹ ਤੁਹਾਡੀ ਸੁਣਨਾ ਨਹੀਂ ਚਾਹੁੰਦਾ।+
ਤੁਹਾਡੇ ਬੁੱਲ੍ਹ ਝੂਠ ਬੋਲਦੇ ਹਨ+ ਅਤੇ ਤੁਹਾਡੀ ਜ਼ਬਾਨ ਬੁਰੀਆਂ ਗੱਲਾਂ ਕਰਦੀ ਹੈ।
ਉਹ ਖੋਖਲੀਆਂ ਗੱਲਾਂ ਉੱਤੇ ਭਰੋਸਾ ਰੱਖਦੇ ਹਨ+ ਅਤੇ ਨਿਕੰਮੀਆਂ ਗੱਲਾਂ ਕਰਦੇ ਹਨ।
ਮੁਸੀਬਤ ਉਨ੍ਹਾਂ ਦੇ ਗਰਭ ਵਿਚ ਪਲ਼ਦੀ ਹੈ ਅਤੇ ਉਹ ਬੁਰਾਈ ਨੂੰ ਜਨਮ ਦਿੰਦੇ ਹਨ।+
5 ਉਹ ਜ਼ਹਿਰੀਲੇ ਸੱਪ ਦੇ ਆਂਡੇ ਦਿੰਦੇ ਹਨ।
ਜੋ ਵੀ ਉਨ੍ਹਾਂ ਦੇ ਆਂਡੇ ਖਾਵੇਗਾ, ਮਰ ਜਾਵੇਗਾ।
ਜਿਹੜਾ ਆਂਡਾ ਤੋੜਿਆ ਜਾਂਦਾ ਹੈ, ਉਸ ਵਿੱਚੋਂ ਜ਼ਹਿਰੀਲਾ ਸੱਪ ਨਿਕਲਦਾ ਹੈ।
ਉਹ ਲੋਕ ਮੱਕੜੀ ਦਾ ਜਾਲ਼ ਬੁਣਦੇ ਹਨ।+
ਉਨ੍ਹਾਂ ਦੇ ਕੰਮ ਨੁਕਸਾਨਦੇਹ ਹਨ
ਅਤੇ ਉਨ੍ਹਾਂ ਦੇ ਹੱਥਾਂ ਵਿਚ ਜ਼ੁਲਮ ਦੇ ਕੰਮ ਹਨ।+
ਉਨ੍ਹਾਂ ਦੇ ਖ਼ਿਆਲ ਬੁਰੇ ਹਨ;
ਉਹ ਲੋਕਾਂ ਨੂੰ ਬਰਬਾਦ ਕਰਦੇ ਹਨ ਅਤੇ ਦੁੱਖ ਦਿੰਦੇ ਹਨ।+
ਉਹ ਆਪਣੇ ਰਸਤੇ ਵਿੰਗੇ-ਟੇਢੇ ਬਣਾਉਂਦੇ ਹਨ;
ਉਨ੍ਹਾਂ ਉੱਤੇ ਚੱਲਣ ਵਾਲੇ ਕਿਸੇ ਨੂੰ ਵੀ ਸ਼ਾਂਤੀ ਨਹੀਂ ਮਿਲੇਗੀ।+
9 ਇਸੇ ਕਰਕੇ ਨਿਆਂ ਸਾਡੇ ਤੋਂ ਕੋਹਾਂ ਦੂਰ ਹੈ
ਅਤੇ ਨੇਕੀ ਸਾਡੇ ਤਕ ਪਹੁੰਚਦੀ ਹੀ ਨਹੀਂ।
ਅਸੀਂ ਰੌਸ਼ਨੀ ਦੀ ਉਮੀਦ ਲਾਈ ਰੱਖਦੇ ਹਾਂ, ਪਰ ਦੇਖੋ! ਹਨੇਰਾ ਹੁੰਦਾ ਹੈ;
ਚਾਨਣ ਦੀ ਆਸ ਲਾਈ ਰੱਖਦੇ ਹਾਂ, ਪਰ ਅਸੀਂ ਘੁੱਪ ਹਨੇਰੇ ਵਿਚ ਚੱਲਦੇ ਰਹਿੰਦੇ ਹਾਂ।+
10 ਅਸੀਂ ਅੰਨ੍ਹੇ ਆਦਮੀਆਂ ਵਾਂਗ ਕੰਧ ਨੂੰ ਟੋਂਹਦੇ ਹਾਂ;
ਹਾਂ, ਉਨ੍ਹਾਂ ਵਾਂਗ ਟੋਂਹਦੇ ਫਿਰਦੇ ਹਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ।+
ਅਸੀਂ ਸਿਖਰ ਦੁਪਹਿਰੇ ਇਵੇਂ ਠੇਡਾ ਖਾਂਦੇ ਹਾਂ ਜਿਵੇਂ ਸ਼ਾਮ ਦਾ ਹਨੇਰਾ ਹੋਵੇ;
ਅਸੀਂ ਤਾਕਤਵਰਾਂ ਵਿਚਕਾਰ ਮਰਿਆਂ ਵਰਗੇ ਹਾਂ।
11 ਰਿੱਛਾਂ ਵਾਂਗ ਅਸੀਂ ਸਾਰੇ ਗੁਰਰਾਉਂਦੇ ਰਹਿੰਦੇ ਹਾਂ
ਅਤੇ ਘੁੱਗੀਆਂ ਵਾਂਗ ਹੂੰਗਦੇ ਰਹਿੰਦੇ ਹਾਂ।
ਅਸੀਂ ਨਿਆਂ ਦੀ ਉਮੀਦ ਕਰਦੇ ਹਾਂ, ਪਰ ਮਿਲਦਾ ਨਹੀਂ;
ਮੁਕਤੀ ਦੀ ਆਸ ਲਾਉਂਦੇ ਹਾਂ, ਪਰ ਉਹ ਸਾਡੇ ਤੋਂ ਕੋਹਾਂ ਦੂਰ ਹੈ।
ਅਸੀਂ ਆਪਣੀ ਕੀਤੀ ਬਗਾਵਤ ਤੋਂ ਅਣਜਾਣ ਨਹੀਂ ਹਾਂ;
ਅਸੀਂ ਆਪਣੇ ਗੁਨਾਹ ਚੰਗੀ ਤਰ੍ਹਾਂ ਜਾਣਦੇ ਹਾਂ।+
13 ਅਸੀਂ ਅਪਰਾਧ ਕੀਤਾ ਹੈ ਅਤੇ ਯਹੋਵਾਹ ਦਾ ਇਨਕਾਰ ਕੀਤਾ ਹੈ;
ਅਸੀਂ ਆਪਣੇ ਪਰਮੇਸ਼ੁਰ ਤੋਂ ਮੂੰਹ ਫੇਰ ਲਿਆ ਹੈ।
ਅਸੀਂ ਜ਼ੁਲਮ ਅਤੇ ਬਗਾਵਤ ਦੀਆਂ ਗੱਲਾਂ ਕੀਤੀਆਂ;+
ਝੂਠੀਆਂ ਗੱਲਾਂ ਸਾਡੇ ਗਰਭ ਵਿਚ ਪਲ਼ੀਆਂ ਅਤੇ ਅਸੀਂ ਇਨ੍ਹਾਂ ਨੂੰ ਦਿਲ ਤੋਂ ਜ਼ਬਾਨ ʼਤੇ ਲੈ ਆਏ।+
16 ਉਸ ਨੇ ਦੇਖਿਆ ਕਿ ਕੋਈ ਆਦਮੀ ਅੱਗੇ ਨਹੀਂ ਆ ਰਿਹਾ ਸੀ
ਅਤੇ ਉਹ ਹੈਰਾਨ ਸੀ ਕਿ ਕੋਈ ਵੀ ਉਨ੍ਹਾਂ ਦੇ ਪੱਖ ਵਿਚ ਖੜ੍ਹਾ ਨਹੀਂ ਹੋਇਆ,
ਇਸ ਲਈ ਉਸ ਨੇ ਆਪਣੀ ਬਾਂਹ ਨਾਲ ਮੁਕਤੀ ਦਿਵਾਈ*
ਅਤੇ ਉਸ ਨੇ ਆਪਣੇ ਧਰਮੀ ਮਿਆਰਾਂ ਦੀ ਖ਼ਾਤਰ ਉਸ ਦਾ ਸਾਥ ਦਿੱਤਾ।
18 ਉਹ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਦਾ ਫਲ ਦੇਵੇਗਾ:+
ਦੁਸ਼ਮਣਾਂ ʼਤੇ ਗੁੱਸਾ ਕੱਢੇਗਾ, ਵੈਰੀਆਂ ਤੋਂ ਬਦਲਾ ਲਵੇਗਾ।+
ਉਹ ਟਾਪੂਆਂ ਨੂੰ ਉਨ੍ਹਾਂ ਦੀ ਕਰਨੀ ਦੀ ਸਜ਼ਾ ਦੇਵੇਗਾ।
19 ਸੂਰਜ ਦੇ ਲਹਿੰਦੇ ਪਾਸਿਓਂ ਉਹ ਯਹੋਵਾਹ ਦੇ ਨਾਂ ਤੋਂ ਡਰਨਗੇ
ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਸ ਦੀ ਮਹਿਮਾ ਤੋਂ
ਕਿਉਂਕਿ ਉਹ ਤੇਜ਼ ਵਹਿੰਦੀ ਨਦੀ ਵਾਂਗ ਆਵੇਗਾ
ਜਿਸ ਨੂੰ ਯਹੋਵਾਹ ਦੀ ਸ਼ਕਤੀ ਰੋੜ੍ਹ ਕੇ ਲਿਆਉਂਦੀ ਹੈ।
20 “ਸੀਓਨ ਵਿਚ ਛੁਡਾਉਣ ਵਾਲਾ+ ਆਵੇਗਾ,+
ਹਾਂ, ਯਾਕੂਬ ਦੀ ਔਲਾਦ ਕੋਲ ਜੋ ਅਪਰਾਧ ਕਰਨ ਤੋਂ ਹਟ ਗਈ ਹੈ,”+ ਯਹੋਵਾਹ ਐਲਾਨ ਕਰਦਾ ਹੈ।
21 “ਮੈਂ ਉਨ੍ਹਾਂ ਨਾਲ ਇਹ ਇਕਰਾਰ ਕੀਤਾ ਹੈ,”+ ਯਹੋਵਾਹ ਕਹਿੰਦਾ ਹੈ। “ਮੇਰੀ ਸ਼ਕਤੀ ਜੋ ਤੇਰੇ ਉੱਤੇ ਹੈ ਅਤੇ ਮੇਰੀਆਂ ਗੱਲਾਂ ਜੋ ਮੈਂ ਤੇਰੇ ਮੂੰਹ ਵਿਚ ਪਾਈਆਂ ਹਨ, ਉਨ੍ਹਾਂ ਨੂੰ ਨਾ ਤੇਰੇ ਮੂੰਹ ਤੋਂ, ਨਾ ਤੇਰੀ ਸੰਤਾਨ* ਦੇ ਮੂੰਹ ਤੋਂ ਅਤੇ ਨਾ ਹੀ ਤੇਰੇ ਦੋਹਤੇ-ਪੋਤਿਆਂ* ਦੇ ਮੂੰਹ ਤੋਂ ਹਟਾਇਆ ਜਾਵੇਗਾ,” ਯਹੋਵਾਹ ਕਹਿੰਦਾ ਹੈ, “ਹੁਣ ਅਤੇ ਸਦਾ ਲਈ।”