ਯਿਰਮਿਯਾਹ
45 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਦੌਰਾਨ ਜਦੋਂ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਬੋਲ ਕੇ ਨੇਰੀਯਾਹ ਦੇ ਪੁੱਤਰ ਬਾਰੂਕ+ ਤੋਂ ਇਕ ਕਿਤਾਬ ਵਿਚ ਲਿਖਵਾਈਆਂ ਸਨ,+ ਤਾਂ ਉਸ ਨੇ ਬਾਰੂਕ ਨੂੰ ਇਹ ਸੰਦੇਸ਼ ਦਿੱਤਾ:
2 “ਹੇ ਬਾਰੂਕ, ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਤੇਰੇ ਬਾਰੇ ਇਹ ਕਹਿੰਦਾ ਹੈ, 3 ‘ਤੂੰ ਕਿਹਾ ਹੈ: “ਹਾਇ ਮੇਰੇ ਉੱਤੇ! ਕਿਉਂਕਿ ਯਹੋਵਾਹ ਨੇ ਮੇਰੇ ਦੁੱਖ ਨੂੰ ਵਧਾਇਆ ਹੈ। ਮੈਂ ਹਉਕੇ ਭਰਦਾ-ਭਰਦਾ ਥੱਕ ਗਿਆ ਹਾਂ ਅਤੇ ਮੈਨੂੰ ਕਿਤੇ ਆਰਾਮ ਨਹੀਂ ਮਿਲਦਾ।”’
4 “ਤੂੰ ਉਸ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖ, ਮੈਂ ਜੋ ਬਣਾਇਆ ਹੈ, ਉਸ ਨੂੰ ਢਾਹ ਰਿਹਾ ਹਾਂ ਅਤੇ ਮੈਂ ਜੋ ਲਾਇਆ ਹੈ, ਉਸ ਨੂੰ ਜੜ੍ਹੋਂ ਪੁੱਟ ਰਿਹਾ ਹਾਂ। ਹਾਂ, ਮੈਂ ਪੂਰੇ ਦੇਸ਼ ਦਾ ਇਹੀ ਹਸ਼ਰ ਕਰਾਂਗਾ।+ 5 ਤੂੰ ਵੱਡੀਆਂ-ਵੱਡੀਆਂ ਚੀਜ਼ਾਂ ਪਿੱਛੇ ਭੱਜਦਾ ਹੈਂ।* ਤੂੰ ਇਨ੍ਹਾਂ ਪਿੱਛੇ ਭੱਜਣਾ ਛੱਡ ਦੇ।”’
“‘ਕਿਉਂਕਿ ਮੈਂ ਸਾਰੇ ਲੋਕਾਂ ਉੱਤੇ ਬਿਪਤਾ ਲਿਆਉਣ ਵਾਲਾ ਹਾਂ,’+ ਯਹੋਵਾਹ ਕਹਿੰਦਾ ਹੈ, ‘ਤੂੰ ਜਿੱਥੇ ਕਿਤੇ ਵੀ ਜਾਵੇਂਗਾ, ਮੈਂ ਤੇਰੀ ਜਾਨ ਨੂੰ ਸਲਾਮਤ ਰੱਖਾਂਗਾ।’”*+