ਪਹਿਲਾ ਇਤਿਹਾਸ
28 ਫਿਰ ਦਾਊਦ ਨੇ ਇਜ਼ਰਾਈਲ ਦੇ ਸਾਰੇ ਹਾਕਮਾਂ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ: ਗੋਤਾਂ ਦੇ ਪ੍ਰਧਾਨ, ਰਾਜੇ ਦੀ ਸੇਵਾ ਕਰਨ ਵਾਲੀਆਂ ਟੋਲੀਆਂ ਦੇ ਮੁਖੀ,+ ਹਜ਼ਾਰਾਂ ਦੇ ਮੁਖੀ ਤੇ ਸੈਂਕੜਿਆਂ ਦੇ ਮੁਖੀ,+ ਰਾਜੇ ਅਤੇ ਉਸ ਦੇ ਪੁੱਤਰਾਂ+ ਦੀ ਸਾਰੀ ਜਾਇਦਾਦ ਅਤੇ ਪਸ਼ੂਆਂ ਦੀ ਦੇਖ-ਰੇਖ ਕਰਨ ਵਾਲੇ ਪ੍ਰਧਾਨ,+ ਨਾਲੇ ਦਰਬਾਰੀ ਅਤੇ ਹਰ ਤਾਕਤਵਰ ਤੇ ਕਾਬਲ ਆਦਮੀ।+ 2 ਫਿਰ ਰਾਜਾ ਦਾਊਦ ਨੇ ਖੜ੍ਹਾ ਹੋ ਕੇ ਕਿਹਾ:
“ਹੇ ਮੇਰੇ ਭਰਾਵੋ ਤੇ ਮੇਰੀ ਪਰਜਾ, ਮੇਰੀ ਸੁਣੋ। ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਇਕ ਭਵਨ ਬਣਾਵਾਂ ਜੋ ਯਹੋਵਾਹ ਦੇ ਇਕਰਾਰ ਦੇ ਸੰਦੂਕ ਲਈ ਨਿਵਾਸ-ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰ ਰੱਖਣ ਦੀ ਚੌਂਕੀ ਹੋਵੇ+ ਤੇ ਮੈਂ ਇਸ ਨੂੰ ਬਣਾਉਣ ਲਈ ਤਿਆਰੀਆਂ ਕੀਤੀਆਂ ਸਨ।+ 3 ਪਰ ਸੱਚੇ ਪਰਮੇਸ਼ੁਰ ਨੇ ਮੈਨੂੰ ਕਿਹਾ, ‘ਮੇਰੇ ਨਾਂ ਲਈ ਭਵਨ ਤੂੰ ਨਹੀਂ ਬਣਾਵੇਂਗਾ+ ਕਿਉਂਕਿ ਤੂੰ ਬਹੁਤ ਸਾਰੇ ਯੁੱਧ ਲੜੇ ਹਨ ਅਤੇ ਖ਼ੂਨ ਵਹਾਇਆ ਹੈ।’+ 4 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਮੇਰੇ ਪਿਤਾ ਦੇ ਸਾਰੇ ਘਰਾਣੇ ਵਿੱਚੋਂ ਮੈਨੂੰ ਹਮੇਸ਼ਾ ਲਈ ਇਜ਼ਰਾਈਲ ਦਾ ਰਾਜਾ ਬਣਨ ਲਈ ਚੁਣਿਆ+ ਕਿਉਂਕਿ ਉਸ ਨੇ ਯਹੂਦਾਹ ਨੂੰ ਆਗੂ ਵਜੋਂ ਚੁਣਿਆ ਸੀ+ ਅਤੇ ਯਹੂਦਾਹ ਦੇ ਘਰਾਣੇ ਵਿੱਚੋਂ ਮੇਰੇ ਪਿਤਾ ਦੇ ਘਰਾਣੇ ਨੂੰ ਚੁਣਿਆ+ ਤੇ ਮੇਰੇ ਪਿਤਾ ਦੇ ਪੁੱਤਰਾਂ ਵਿੱਚੋਂ ਮੈਨੂੰ ਪ੍ਰਵਾਨ ਕਰ ਕੇ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾਇਆ।+ 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+
6 “ਉਸ ਨੇ ਮੈਨੂੰ ਕਿਹਾ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਭਵਨ ਅਤੇ ਵਿਹੜਿਆਂ ਨੂੰ ਬਣਾਵੇਗਾ ਕਿਉਂਕਿ ਮੈਂ ਉਸ ਨੂੰ ਆਪਣੇ ਪੁੱਤਰ ਵਜੋਂ ਚੁਣਿਆ ਹੈ ਅਤੇ ਮੈਂ ਉਸ ਦਾ ਪਿਤਾ ਬਣਾਂਗਾ।+ 7 ਮੈਂ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ+ ਜੇ ਉਹ ਮੇਰੇ ਹੁਕਮਾਂ ਅਤੇ ਮੇਰੇ ਫ਼ੈਸਲਿਆਂ ਨੂੰ ਦ੍ਰਿੜ੍ਹਤਾ ਨਾਲ ਮੰਨੇਗਾ+ ਜਿਵੇਂ ਉਹ ਹੁਣ ਕਰ ਰਿਹਾ ਹੈ।’ 8 ਇਸ ਲਈ ਮੈਂ ਸਾਰੇ ਇਜ਼ਰਾਈਲ ਯਾਨੀ ਯਹੋਵਾਹ ਦੀ ਮੰਡਲੀ ਦੀਆਂ ਨਜ਼ਰਾਂ ਸਾਮ੍ਹਣੇ ਅਤੇ ਆਪਣੇ ਪਰਮੇਸ਼ੁਰ ਦੇ ਸਾਮ੍ਹਣੇ ਕਹਿੰਦਾ ਹਾਂ: ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਰੇ ਹੁਕਮਾਂ ਦੀ ਧਿਆਨ ਨਾਲ ਖੋਜ ਕਰੋ ਤੇ ਪਾਲਣਾ ਕਰੋ ਤਾਂਕਿ ਤੁਸੀਂ ਇਸ ਚੰਗੇ ਦੇਸ਼ ਦੇ ਮਾਲਕ ਬਣੋ+ ਤੇ ਇਸ ਨੂੰ ਆਪਣੇ ਤੋਂ ਬਾਅਦ ਆਪਣੇ ਪੁੱਤਰਾਂ ਨੂੰ ਸਦਾ ਲਈ ਵਿਰਾਸਤ ਵਿਚ ਦਿਓ।
9 “ਅਤੇ ਹੇ ਮੇਰੇ ਪੁੱਤਰ ਸੁਲੇਮਾਨ, ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਪੂਰੇ* ਦਿਲ ਨਾਲ ਤੇ ਖ਼ੁਸ਼ੀ-ਖ਼ੁਸ਼ੀ* ਉਸ ਦੀ ਸੇਵਾ ਕਰ+ ਕਿਉਂਕਿ ਯਹੋਵਾਹ ਸਾਰੇ ਦਿਲਾਂ ਨੂੰ ਜਾਂਚਦਾ ਹੈ+ ਅਤੇ ਉਹ ਮਨ ਦੇ ਹਰ ਖ਼ਿਆਲ ਤੇ ਇਰਾਦੇ ਨੂੰ ਭਾਂਪ ਲੈਂਦਾ ਹੈ।+ ਜੇ ਤੂੰ ਉਸ ਦੀ ਭਾਲ ਕਰੇਂ, ਤਾਂ ਉਹ ਤੈਨੂੰ ਲੱਭ ਪਵੇਗਾ,+ ਪਰ ਜੇ ਤੂੰ ਉਸ ਨੂੰ ਛੱਡ ਦਿੱਤਾ, ਤਾਂ ਉਹ ਤੈਨੂੰ ਹਮੇਸ਼ਾ ਲਈ ਠੁਕਰਾ ਦੇਵੇਗਾ।+ 10 ਹੁਣ ਦੇਖ, ਯਹੋਵਾਹ ਨੇ ਤੈਨੂੰ ਪਵਿੱਤਰ ਸਥਾਨ ਵਜੋਂ ਇਕ ਭਵਨ ਬਣਾਉਣ ਲਈ ਚੁਣਿਆ ਹੈ। ਦਲੇਰ ਬਣ ਅਤੇ ਕੰਮ ਕਰ।”
11 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦਲਾਨ,+ ਇਸ ਦੇ ਕਮਰਿਆਂ, ਇਸ ਦੇ ਭੰਡਾਰਾਂ, ਇਸ ਦੀਆਂ ਉੱਪਰਲੀਆਂ ਕੋਠੜੀਆਂ, ਅੰਦਰਲੀਆਂ ਕੋਠੜੀਆਂ ਅਤੇ ਪ੍ਰਾਸਚਿਤ ਦੇ ਢੱਕਣ ਲਈ ਕਮਰੇ*+ ਦਾ ਨਕਸ਼ਾ ਦਿੱਤਾ।+ 12 ਉਸ ਨੇ ਉਸ ਨੂੰ ਹਰ ਚੀਜ਼ ਦਾ ਨਕਸ਼ਾ ਦਿੱਤਾ ਜੋ ਉਸ ਨੂੰ ਪ੍ਰੇਰਣਾ ਦੇ ਜ਼ਰੀਏ* ਸਮਝਾਇਆ ਗਿਆ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਵਿਹੜੇ,+ ਇਸ ਦੇ ਆਲੇ-ਦੁਆਲੇ ਦੇ ਸਾਰੇ ਰੋਟੀ ਖਾਣ ਵਾਲੇ ਕਮਰੇ, ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਅਤੇ ਪਵਿੱਤਰ ਕੀਤੀਆਂ ਚੀਜ਼ਾਂ ਦੇ ਖ਼ਜ਼ਾਨੇ;*+ 13 ਨਾਲੇ ਪੁਜਾਰੀਆਂ ਅਤੇ ਲੇਵੀਆਂ ਦੀਆਂ ਟੋਲੀਆਂ,+ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਸਾਰੀਆਂ ਜ਼ਿੰਮੇਵਾਰੀਆਂ ਅਤੇ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਸਾਰੀਆਂ ਚੀਜ਼ਾਂ ਸੰਬੰਧੀ ਹਿਦਾਇਤਾਂ ਦਿੱਤੀਆਂ; 14 ਨਾਲੇ ਸੋਨੇ ਦੇ ਭਾਰ ਦੇ ਸੰਬੰਧ ਵਿਚ ਯਾਨੀ ਵੱਖੋ-ਵੱਖਰੀ ਸੇਵਾ ਲਈ ਸੋਨੇ ਦੀਆਂ ਸਾਰੀਆਂ ਚੀਜ਼ਾਂ ਲਈ, ਚਾਂਦੀ ਦੀਆਂ ਸਾਰੀਆਂ ਚੀਜ਼ਾਂ ਦੇ ਭਾਰ ਦੇ ਸੰਬੰਧ ਵਿਚ, ਹਾਂ, ਵੱਖੋ-ਵੱਖਰੀ ਸੇਵਾ ਲਈ ਸਾਰੀਆਂ ਚੀਜ਼ਾਂ ਦੇ ਸੰਬੰਧ ਵਿਚ; 15 ਸੋਨੇ ਦੇ ਸ਼ਮਾਦਾਨਾਂ ਅਤੇ ਉਨ੍ਹਾਂ ਦੇ ਸੋਨੇ ਦੇ ਦੀਵਿਆਂ ਦੇ ਭਾਰ ਦੇ ਸੰਬੰਧ ਵਿਚ ਯਾਨੀ ਵੱਖੋ-ਵੱਖਰੇ ਸ਼ਮਾਦਾਨਾਂ+ ਅਤੇ ਉਨ੍ਹਾਂ ਦੇ ਦੀਵਿਆਂ ਲਈ ਅਤੇ ਚਾਂਦੀ ਦੇ ਸ਼ਮਾਦਾਨਾਂ ਦੇ ਭਾਰ ਦੇ ਸੰਬੰਧ ਵਿਚ ਕਿ ਹਰੇਕ ਸ਼ਮਾਦਾਨ ਅਤੇ ਇਸ ਦੇ ਦੀਵਿਆਂ ਦੀ ਵਰਤੋਂ ਅਨੁਸਾਰ ਕਿੰਨੀ ਚਾਂਦੀ ਲੱਗੇਗੀ; 16 ਨਾਲੇ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ* ਵਾਲੇ ਮੇਜ਼ਾਂ+ ਦੇ ਸੋਨੇ ਦੇ ਭਾਰ ਯਾਨੀ ਹਰੇਕ ਮੇਜ਼ ਲਈ ਅਤੇ ਚਾਂਦੀ ਦੇ ਮੇਜ਼ਾਂ ਲਈ ਚਾਂਦੀ ਦੇ ਸੰਬੰਧ ਵਿਚ, 17 ਕਾਂਟਿਆਂ, ਕਟੋਰਿਆਂ, ਖਾਲਸ ਸੋਨੇ ਦੇ ਗੜਵਿਆਂ ਲਈ ਅਤੇ ਛੋਟੀਆਂ ਕੌਲੀਆਂ+ ਲਈ ਸੋਨੇ ਦੇ ਸੰਬੰਧ ਵਿਚ ਕਿ ਹਰ ਕੌਲੀ ਲਈ ਕਿੰਨਾ ਸੋਨਾ ਲੱਗੇਗਾ ਅਤੇ ਛੋਟੀਆਂ ਕੌਲੀਆਂ ਲਈ ਚਾਂਦੀ ਦੇ ਭਾਰ ਦੇ ਸੰਬੰਧ ਵਿਚ ਕਿ ਹਰ ਕੌਲੀ ਲਈ ਕਿੰਨੀ ਚਾਂਦੀ ਲੱਗੇਗੀ। 18 ਉਸ ਨੇ ਧੂਪ ਧੁਖਾਉਣ ਦੀ ਵੇਦੀ ਲਈ+ ਅਤੇ ਰਥ ਦੇ ਪ੍ਰਤੀਕ+ ਯਾਨੀ ਸੋਨੇ ਦੇ ਕਰੂਬੀਆਂ+ ਲਈ ਖਾਲਸ ਸੋਨੇ ਦਾ ਭਾਰ ਦੱਸਿਆ ਜਿਨ੍ਹਾਂ ਨੇ ਆਪਣੇ ਖੰਭ ਫੈਲਾਏ ਹੋਏ ਸਨ ਅਤੇ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਢਕਿਆ ਹੋਇਆ ਸੀ। 19 ਦਾਊਦ ਨੇ ਕਿਹਾ: “ਯਹੋਵਾਹ ਦਾ ਹੱਥ ਮੇਰੇ ʼਤੇ ਸੀ ਅਤੇ ਉਸ ਨੇ ਮੈਨੂੰ ਡੂੰਘੀ ਸਮਝ ਦਿੱਤੀ ਕਿ ਮੈਂ ਨਕਸ਼ੇ+ ਦੀ ਹਰ ਨਿੱਕੀ-ਨਿੱਕੀ ਗੱਲ ਲਿਖਾਂ।”+
20 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ: “ਦਲੇਰ ਬਣ ਅਤੇ ਤਕੜਾ ਹੋ ਅਤੇ ਕੰਮ ਕਰ। ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ ਕਿਉਂਕਿ ਯਹੋਵਾਹ ਪਰਮੇਸ਼ੁਰ, ਮੇਰਾ ਪਰਮੇਸ਼ੁਰ ਤੇਰੇ ਨਾਲ ਹੈ।+ ਉਹ ਤੈਨੂੰ ਛੱਡੇਗਾ ਨਹੀਂ ਤੇ ਨਾ ਹੀ ਤੈਨੂੰ ਤਿਆਗੇਗਾ,+ ਪਰ ਉਹ ਤੇਰੇ ਨਾਲ ਰਹੇਗਾ ਜਦ ਤਕ ਯਹੋਵਾਹ ਦੇ ਭਵਨ ਨੂੰ ਬਣਾਉਣ ਦਾ ਸਾਰਾ ਕੰਮ ਪੂਰਾ ਨਹੀਂ ਹੋ ਜਾਂਦਾ। 21 ਨਾਲੇ ਪੁਜਾਰੀਆਂ ਅਤੇ ਲੇਵੀਆਂ ਦੀਆਂ ਟੋਲੀਆਂ+ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਹਰ ਤਰ੍ਹਾਂ ਦੀ ਸੇਵਾ ਲਈ ਹਾਜ਼ਰ ਹਨ। ਤੇਰੇ ਕੋਲ ਖ਼ੁਸ਼ੀ-ਖ਼ੁਸ਼ੀ ਕੰਮ ਕਰਨ ਵਾਲੇ ਮਾਹਰ ਕਾਰੀਗਰ ਹਨ ਜੋ ਹਰ ਤਰ੍ਹਾਂ ਦੀ ਸੇਵਾ ਕਰ ਸਕਦੇ ਹਨ,+ ਨਾਲੇ ਹਾਕਮ+ ਤੇ ਸਾਰੇ ਲੋਕ ਵੀ ਹਨ ਜੋ ਤੇਰੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰਨਗੇ।”