ਜ਼ਬੂਰ
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
123 ਮੇਰੀਆਂ ਅੱਖਾਂ ਤੇਰੇ ਵੱਲ ਲੱਗੀਆਂ ਹੋਈਆਂ ਹਨ,+
ਹਾਂ, ਤੇਰੇ ਵੱਲ ਜੋ ਸਵਰਗ ਵਿਚ ਬਿਰਾਜਮਾਨ ਹੈ।
2 ਜਿਵੇਂ ਨੌਕਰਾਂ ਦੀਆਂ ਅੱਖਾਂ ਆਪਣੇ ਮਾਲਕ ਦੇ ਹੱਥਾਂ ਵੱਲ ਦੇਖਦੀਆਂ ਹਨ
ਅਤੇ ਨੌਕਰਾਣੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥਾਂ ਵੱਲ,
ਉਸੇ ਤਰ੍ਹਾਂ ਸਾਡੀਆਂ ਅੱਖਾਂ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਦੇਖਦੀਆਂ ਹਨ+
ਜਦ ਤਕ ਉਹ ਸਾਡੇ ʼਤੇ ਮਿਹਰ ਨਹੀਂ ਕਰਦਾ।+
3 ਸਾਡੇ ʼਤੇ ਮਿਹਰ ਕਰ, ਹੇ ਯਹੋਵਾਹ, ਸਾਡੇ ʼਤੇ ਮਿਹਰ ਕਰ,
ਸਾਨੂੰ ਬਹੁਤ ਜ਼ਿਆਦਾ ਅਪਮਾਨ ਸਹਿਣਾ ਪਿਆ ਹੈ।+
4 ਅਸੀਂ ਆਕੜਬਾਜ਼ਾਂ ਦੇ ਤਾਅਨੇ ਸਹਿੰਦੇ-ਸਹਿੰਦੇ ਥੱਕ ਗਏ ਹਾਂ,
ਅਸੀਂ ਘਮੰਡੀਆਂ ਦੇ ਹੱਥੋਂ ਬਥੇਰਾ ਅਪਮਾਨ ਸਹਿ ਲਿਆ ਹੈ।