ਅੱਯੂਬ
26 ਅੱਯੂਬ ਨੇ ਜਵਾਬ ਦਿੱਤਾ:
2 “ਤੂੰ ਤਾਂ ਕਮਜ਼ੋਰ ਦੀ ਇੰਨੀ ਮਦਦ ਕੀਤੀ ਹੈ ਕਿ ਪੁੱਛੋ ਹੀ ਨਾ!
ਜਿਸ ਬਾਂਹ ਵਿਚ ਬਲ ਨਹੀਂ, ਉਹਨੂੰ ਤੂੰ ਕਿੰਨਾ ਸੰਭਾਲਿਆ!+
3 ਅਕਲ ਦੀ ਘਾਟ ਵਾਲੇ ਨੂੰ ਦਿੱਤੀ ਤੇਰੀ ਸਲਾਹ ਦਾ ਤਾਂ ਕੋਈ ਜਵਾਬ ਹੀ ਨਹੀਂ!+
ਕਿੰਨੀ ਚੰਗੀ ਤਰ੍ਹਾਂ* ਤੂੰ ਆਪਣੀ ਅਕਲਮੰਦੀ* ਦਿਖਾਈ ਹੈ!
4 ਤੂੰ ਕਿਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਂ?
ਕਿਹਨੇ ਤੈਨੂੰ ਇੱਦਾਂ ਦੀਆਂ ਗੱਲਾਂ ਕਰਨ ਲਈ ਉਕਸਾਇਆ?*
5 ਜਿਹੜੇ ਮੌਤ ਦੇ ਹੱਥਾਂ ਵਿਚ ਬੇਬੱਸ ਹਨ, ਉਹ ਕੰਬਦੇ ਹਨ;
ਉਹ ਪਾਣੀਆਂ ਅਤੇ ਉਨ੍ਹਾਂ ਵਿਚ ਰਹਿਣ ਵਾਲਿਆਂ ਤੋਂ ਵੀ ਹੇਠਾਂ ਹਨ।
7 ਉਹ ਉੱਤਰੀ ਆਕਾਸ਼* ਨੂੰ ਖਾਲੀ ਥਾਂ* ਉੱਤੇ ਤਾਣਦਾ ਹੈ,+
ਉਹ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ;
8 ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿਚ ਬੰਨ੍ਹਦਾ ਹੈ+
ਅਤੇ ਉਨ੍ਹਾਂ ਦੇ ਭਾਰ ਨਾਲ ਬੱਦਲ ਪਾਟਦੇ ਨਹੀਂ;
9 ਉਹ ਆਪਣੇ ਸਿੰਘਾਸਣ ਨੂੰ ਢਕਣ ਲਈ
ਇਸ ਉੱਤੇ ਬੱਦਲ ਵਿਛਾਉਂਦਾ ਹੈ।+
11 ਆਕਾਸ਼ ਦੇ ਥੰਮ੍ਹ ਹਿਲ ਜਾਂਦੇ ਹਨ;
ਉਸ ਦੀ ਝਿੜਕ ਨਾਲ ਉਹ ਸੁੰਨ ਹੋ ਜਾਂਦੇ ਹਨ।
12 ਉਹ ਆਪਣੀ ਤਾਕਤ ਨਾਲ ਸਮੁੰਦਰ ਵਿਚ ਹਲਚਲ ਮਚਾ ਦਿੰਦਾ ਹੈ,+
ਆਪਣੀ ਸਮਝ ਨਾਲ ਉਹ ਵੱਡੇ ਸਮੁੰਦਰੀ ਜੀਵ* ਦੇ ਟੋਟੇ-ਟੋਟੇ ਕਰ ਦਿੰਦਾ ਹੈ।+
13 ਉਹ ਆਪਣੇ ਸਾਹ ਨਾਲ ਆਕਾਸ਼ਾਂ ਨੂੰ ਸਾਫ਼ ਕਰ ਦਿੰਦਾ ਹੈ;
ਹੱਥ ਨਾ ਆਉਣ ਵਾਲੇ* ਸੱਪ ਨੂੰ ਉਸ ਦਾ ਹੱਥ ਵਿੰਨ੍ਹ ਸੁੱਟਦਾ ਹੈ।
ਤਾਂ ਫਿਰ, ਉਸ ਦੀ ਜ਼ੋਰਦਾਰ ਗਰਜ ਨੂੰ ਕੌਣ ਸਮਝ ਸਕਦਾ ਹੈ?”+