ਯਸਾਯਾਹ
12 ਉਸ ਦਿਨ ਤੂੰ ਇਹ ਜ਼ਰੂਰ ਕਹੇਂਗਾ:
“ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਦਾ ਹਾਂ,
ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,
ਪਰ ਤੇਰਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਗਿਆ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ।+
2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+
ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+
ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈ
ਅਤੇ ਉਹ ਮੇਰੀ ਮੁਕਤੀ ਬਣਿਆ ਹੈ।”+
3 ਮੁਕਤੀ ਦੇ ਸੋਮਿਆਂ ਵਿੱਚੋਂ
ਤੁਸੀਂ ਖ਼ੁਸ਼ੀ-ਖ਼ੁਸ਼ੀ ਪਾਣੀ ਭਰੋਗੇ।+
4 ਉਸ ਦਿਨ ਤੁਸੀਂ ਕਹੋਗੇ:
“ਯਹੋਵਾਹ ਦਾ ਧੰਨਵਾਦ ਕਰੋ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+
ਦੱਸੋ ਕਿ ਉਸ ਦਾ ਨਾਂ ਬੁਲੰਦ ਹੈ।+
5 ਯਹੋਵਾਹ ਦਾ ਗੁਣਗਾਨ ਕਰੋ*+ ਕਿਉਂਕਿ ਉਸ ਨੇ ਸ਼ਾਨਦਾਰ ਕੰਮ ਕੀਤੇ ਹਨ।+
ਇਸ ਬਾਰੇ ਸਾਰੀ ਧਰਤੀ ʼਤੇ ਦੱਸਿਆ ਜਾਵੇ।